ਚਮਿਆਰੀ ਦੀ ਟੀਮ ਨੇ ਵਾਲੀਬਾਲ ਟੂਰਨਾਮੈਂਟ ਜਿੱਤਿਆ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਜੇਤੂ ਟੀਮਾਂ ਦਾ ਸਨਮਾਨ
Advertisement
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਚਮਿਆਰੀ ਨੇ ਕੌਮਾਂਤਰੀ ਵਾਲੀਬਾਲ ਖਿਡਾਰੀ ਤੇ ਸਰਕਾਰੀ ਸੇਵਾਮੁਕਤ ਬੀਡੀਪੀਓ ਦੀ ਰਹਿਨੁਮਾਈ ਹੇਠ ਪਹਿਲਾ ਵਾਲੀਬਾਲ ਟੂਰਨਾਮੈਂਟ ਪਿੰਡ ਦੇ ਖੇਡ ਸਟੇਡੀਅਮ ਵਿੱਚ ਕਰਾਇਆ, ਜਿਸ ਦਾ ਉਦਘਾਟਨ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਕਾਰਜਕਾਰੀ ਕਾਂਗਰਸੀ ਜ਼ਿਲ੍ਹਾ ਜਲੰਧਰ ਪ੍ਰਧਾਨ ਅਸ਼ਵਨ ਭੱਲਾ, ਸਾਬਕਾ ਡਾਇਰੈਕਟਰ ਭੁਪਿੰਦਰ ਸਿੰਘ ਸੈਣੀ, ਚੇਅਰਮੈਨ ਸਰਬਜੀਤ ਸਿੰਘ ਭਟਨੂਰਾ, ਪੁਲੀਸ ਅਫ਼ਸਰ ਮਨੋਹਰ ਸਿੰਘ ਭੰਗੂ, ਮੈਨੇਜਰ ਮੇਜਰ ਸਿੰਘ ਭੰਗੂ, ਦਿਲਬਾਗ ਸਿੰਘ ਪੀਟੀਈ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਟੂਰਨਾਮੈਂਟ ਵਿੱਚ 20 ਟੀਮਾਂ ਨੇ ਭਾਗ ਲਿਆ। ਟੀਮਾਂ ਵਿਚਕਾਰ ਮੁਕਾਬਲੇ ਫਸਵੇਂ ਹੋਏ। ਪਹਿਲਾ ਸਥਾਨ ਪਿੰਡ ਚਮਿਆਰੀ ਦੀ ਵਾਲੀਵਾਲ ਟੀਮ, ਦੂਜਾ ਸਥਾਨ ਪਿੰਡ ਧੁਗਾ ਦੀ ਵਾਲੀਵਾਲ ਟੀਮ ਅਤੇ ਤੀਜਾ ਸਥਾਨ ਬੀਰਮਪੁਰ ਦੀ ਵਾਲੀਵਾਲ ਟੀਮ ਨੇ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਕੌਮਾਂਤਰੀ ਵਾਲੀਵਾਲ ਖਿਡਾਰੀ ਤੇ ਸੇਵਾਮੁਕਤ ਬੀਡੀਪੀਓ ਰਾਮ ਲੁਭਾਇਆ, ‘ਆਪ’ ਆਗੂ ਬਲਵਿੰਦਰ ਭੰਡਾਰੀ, ਸਾਬਕਾ ਸਰਪੰਚ ਜਤਿੰਦਰ ਸਿੰਘ ਅਤੇ ਪੰਚਾਇਤ ਨੇ ਸਾਂਝੇ ਤੌਰ ’ਤੇ ਕੀਤੀ। ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਵਿੱਚ ਸਹਾਇਤਾ ਦੇ ਕੇ ਸਨਮਾਨਿਆ ਗਿਆ।
Advertisement
Advertisement