ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੇਅਰਮੈਨ ਗੜ੍ਹੀ ਵੱਲੋਂ ਪਿੰਡ ਧੁਲੇਤਾ ਦਾ ਦੌਰਾ

ਜ਼ਮੀਨੀ ਵਿਵਾਦ ਸੁਲਝਾਇਆ
Advertisement

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਦਖ਼ਲ ਨਾਲ ਪਿੰਡ ਧੁਲੇਤਾ ਦਾ ਜ਼ਮੀਨੀ ਵਿਵਾਦ ਸੁਲਝ ਗਿਆ ਹੈ। ਉਹ ਅੱਜ ਪਿੰਡ ਧੁਲੇਤਾ ਗਏ ਅਤੇ ਮਗਰੋਂ ਇੱਥੇ ਉਨ੍ਹਾਂ ਐਲਾਨ ਕੀਤਾ ਕਿ ਇਸ ਵਿਵਾਦ ਦਾ ਮਸਲਾ ਹੱਲ ਕਰ ਲਿਆ ਗਿਆ। ਚੇਅਰਮੈਨ ਜਸਵੀਰ ਸਿੰਘ ਗੜ੍ਹੀ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਪਹਿਲਾਂ ਪਿੰਡ ਧੁਲੇਤਾ ਪੁੱਜੇ, ਜਿੱਥੇ ਉਨ੍ਹਾਂ ਮੌਕੇ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਪਿੰਡ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ, ਮੋਹਤਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਾਰੀਆਂ ਧਿਰਾਂ ਦਾ ਪੱਖ ਜਾਣਿਆ। ਉਨ੍ਹਾਂ ਸਾਰੀਆਂ ਧਿਰਾਂ ਨੂੰ ਪਿੰਡ ਦੇ ਭਾਈਚਾਰੇ ਅਤੇ ਸਾਂਝ ਦੇ ਮੱਦੇਨਜ਼ਰ ਆਪਸੀ ਸਹਿਮਤੀ ਨਾਲ ਇਸ ਮਾਮਲੇ ਨੂੰ ਹੱਲ ਕਰਨ ਲਈ ਪ੍ਰੇਰਿਤ ਕੀਤਾ।

ਚੇਅਰਮੈਨ ਗੜ੍ਹੀ ਦੇ ਯਤਨਾਂ ਸਦਕਾ ਪਿੰਡ ਧੁਲੇਤਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੇ ਜ਼ਮੀਨੀ ਵਿਵਾਦ ਸਬੰਧੀ ਪਿੰਡ ਦੀ ਪੰਚਾਇਤ, ਮੋਹਤਬਰਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੀ ਉਸਾਰੀ, ਜੋ ਪਿਛਲੇ ਦਿਨੀਂ ਵਿਵਾਦਾਂ ਵਿੱਚ ਆ ਗਈ ਸੀ, ਦਾ ਪੂਰਨ ਤੌਰ ’ਤੇ ਨਿਪਟਾਰਾ ਕਰਨ ਲਈ ਗ੍ਰਾਮ ਪੰਚਾਇਤ ਧੁਲੇਤਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੇ ਨਿਰਮਾਣ ਲਈ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਗ੍ਰਾਮ ਪੰਚਾਇਤ ਧਲੇਤਾ ਵੱਲੋਂ ਕਾਰਵਾਈ ਰਜਿਸਟਰ ਅਤੇ ਮਤਿਆਂ ਵਿੱਚ ਆਈਆਂ ਤਕਨੀਕੀ ਕਮੀਆਂ ਨੂੰ ਦੇਖਦਿਆਂ (ਜਿਸ ਕਾਰਨ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦਾ ਵਿਵਾਦ ਖੜ੍ਹਾ ਹੋਇਆ ਸੀ), ਸਬੰਧੀ ਸਬੰਧਤ ਪੰਚਾਇਤ ਸਕੱਤਰ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰਨ ਦੇ ਸੁਝਾਅ ਵਿਭਾਗ ਨੂੰ ਦਿੱਤੇ।

Advertisement

ਇਸ ਮੌਕੇ ਐੱਸ ਡੀ ਐੱਮ ਪਰਲੀਨ ਕੌਰ ਬਰਾੜ, ਡੀ ਐੱਸਪੀ ਐੱਸਐਸ ਬੱਲ, ਡਿਪਟੀ ਸੀ ਈ ਓ ਜ਼ਿਲ੍ਹਾ ਪ੍ਰੀਸ਼ਦ ਸੁਖਬੀਰ ਕੌਰ, ਤਹਿਸੀਲਦਾਰ ਮਨਦੀਪ ਸਿੰਘ, ਬੀ ਡੀ ਪੀ ਓ ਜਸਜੀਤ ਕੌਰ, ਸਰਪੰਚ ਸੁਖਬੀਰ ਸਿੰਘ ਸੁੱਖੀ, ਪੰਚ ਜਸਵੀਰ ਰਾਮ ਵਿਰਦੀ, ਧਰਮਪਾਲ ਵਿਰਦੀ ਤੇ ਮਨਜੀਤ ਕੌਰ ਅਤੇ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ, ਬਹਾਦਰ ਰਾਮ ਤੇ ਅਮਰਜੀਤ ਕੇਲੇ ਵੀ ਮੌਜੂਦ ਸਨ।

Advertisement
Show comments