ਦੋ ਦੁਕਾਨਾਂ ਵਿੱਚੋਂ ਨਕਦੀ ਚੋਰੀ
ਚੋਰਾਂ ਨੇ ਅਲੀ ਮੁਹੱਲਾ ਵਿੱਚ ਸਥਿਤ ਸਾਹਨੀ ਸਵੀਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਵਿੱਚ ਐਕਟਿਵਾ ਸਵਾਰ ਦੋ ਵਿਅਕਤੀ ਦਿਖਾਈ ਦੇ ਰਹੇ...
Advertisement
ਚੋਰਾਂ ਨੇ ਅਲੀ ਮੁਹੱਲਾ ਵਿੱਚ ਸਥਿਤ ਸਾਹਨੀ ਸਵੀਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਵਿੱਚ ਐਕਟਿਵਾ ਸਵਾਰ ਦੋ ਵਿਅਕਤੀ ਦਿਖਾਈ ਦੇ ਰਹੇ ਹਨ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਾਤ 3:12 ਵਜੇ ਚਿੱਟੇ ਐਕਟਿਵਾ ਸਵਾਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਰੀਸ਼ ਸਾਹਨੀ ਨੇ ਦੱਸਿਆ ਕਿ ਦੁਕਾਨਦਾਰ ਨੂੰ ਸਵੇਰੇ 7 ਵਜੇ ਘਟਨਾ ਬਾਰੇ ਪਤਾ ਲੱਗਾ। ਪੀੜਤ ਨੇ ਦੱਸਿਆ ਕਿ ਅਲੀ ਮੁਹੱਲਾ ਵਿੱਚ ਉਸ ਦੀਆਂ ਦੋ ਦੁਕਾਨਾਂ ਹਨ। ਚੋਰਾਂ ਨੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਤਿਜੌਰੀਆਂ ਵਿੱਚ ਪਈ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਦੇ ਅਨੁਸਾਰ, ਚੋਰ ਇੱਕ ਦੁਕਾਨ ਤੋਂ 35,000 ਰੁਪਏ ਅਤੇ ਦੂਜੀ ਦੁਕਾਨ ਤੋਂ 70,000 ਰੁਪਏ ਲੈ ਕੇ ਫਰਾਰ ਹੋ ਗਏ। ਘਟਨਾ ਬਾਰੇ ਥਾਣਾ 4 ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Advertisement
Advertisement