ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘਰ ’ਚੋਂ ਨਕਦੀ ਤੇ ਸੋਨਾ ਚੋਰੀ

ਪਿੰਡ ਗੰਨਾ ਦੇ ਖੇਤਾਂ ਵਿੱਚ ਬਣੀ ਇੱਕ ਕੋਠੀ ’ਚੋਂ ਚੋਰਾਂ ਨੇ ਲੰਘੀ ਰਾਤ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਘਰ ਦੇ ਮਾਲਕ ਨੇ ਦੱਸਿਆ ਕਿ ਰਾਤ ਸਮੇਂ ਚੋਰ ਕੋਠੀ ਦੀ ਖਿੜਕੀ ਤੋੜ ਕੇ ਅਤੇ ਲੋਹੇ ਦੀ ਗਰਿੱਲ ਪੁੱਟ ਕੇ ਅੰਦਰ...
Advertisement
ਪਿੰਡ ਗੰਨਾ ਦੇ ਖੇਤਾਂ ਵਿੱਚ ਬਣੀ ਇੱਕ ਕੋਠੀ ’ਚੋਂ ਚੋਰਾਂ ਨੇ ਲੰਘੀ ਰਾਤ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਘਰ ਦੇ ਮਾਲਕ ਨੇ ਦੱਸਿਆ ਕਿ ਰਾਤ ਸਮੇਂ ਚੋਰ ਕੋਠੀ ਦੀ ਖਿੜਕੀ ਤੋੜ ਕੇ ਅਤੇ ਲੋਹੇ ਦੀ ਗਰਿੱਲ ਪੁੱਟ ਕੇ ਅੰਦਰ ਦਾਖਲ ਹੋਏ। ਉਨ੍ਹਾਂ ਘਰ ਅੰਦਰ ਪਈਆਂ ਅਲਮਾਰੀਆਂ ਅਤੇ ਪੇਟੀਆਂ ਨੂੰ ਖੰਗਾਲ ਦਿੱਤਾ ਤੇ ਕਰੀਬ 60 ਹਜ਼ਾਰ ਰੁਪਏ ਤੇ 2 ਤੋਂ 2.5 ਲੱਖ ਰੁਪਏ ਮੁੱਲ ਦਾ ਸੋਨਾ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸੂਚਨਾ ਪੁਲੀਸ ਚੌਕੀ ਨੂੰ ਦੇ ਦਿੱਤੀ ਗਈ ਹੈ। ਚੌਕੀ ਇੰਚਾਰਜ ਐੱਸਆਈ ਨਿਰਮਲ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਜਲਦ ਹੀ ਕਥਿਤ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

 

Advertisement

 

Advertisement
Show comments