ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
ਵੱਖ-ਵੱਖ ਥਾਵਾਂ ’ਤੇ ਹਥਿਆਰਬੰਦ ਵਿਅਕਤੀ ਦੋ ਜਣਿਆਂ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਤੇ ਨਕਦੀ ਲੁੱਟ ਕੇ ਲੈ ਗਏ। ਥਾਣਾ ਸਦਰ ਦੇ ਇਲਾਕੇ ਗਿੱਲ ਪਿੰਡ ਕੋਲ ਧਾਂਦਰਾ ਰੋਡ ਵਾਸੀ ਕੁਲਵੰਤ ਸਿੰਘ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਦੋਂ ਉਹ ਗਿੱਲ ਡਾਇਰੀ ਕੋਲ...
Advertisement
ਵੱਖ-ਵੱਖ ਥਾਵਾਂ ’ਤੇ ਹਥਿਆਰਬੰਦ ਵਿਅਕਤੀ ਦੋ ਜਣਿਆਂ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਤੇ ਨਕਦੀ ਲੁੱਟ ਕੇ ਲੈ ਗਏ। ਥਾਣਾ ਸਦਰ ਦੇ ਇਲਾਕੇ ਗਿੱਲ ਪਿੰਡ ਕੋਲ ਧਾਂਦਰਾ ਰੋਡ ਵਾਸੀ ਕੁਲਵੰਤ ਸਿੰਘ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਦੋਂ ਉਹ ਗਿੱਲ ਡਾਇਰੀ ਕੋਲ ਪੁੱਜਿਆ ਤਾਂ 3 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਆਏ ਤੇ ਉਸ ਨੂੰ ਮੋਟਰਸਈਕਲ ਤੋਂ ਥੱਲੇ ਸੁੱਟ ਦਿੱਤਾ। ਮੁਲਜ਼ਮ ਉਸ ਨੂੰ ਗੰਡਾਸੀ ਦਿਖਾ ਕੇ ਧਮਕਾਉਣ ਲੱਗੇ ਤੇ ਉਸ ਦਾ ਮੋਬਾਈਲ ਫੋਨ ਤੇ 7 ਹਜ਼ਾਰ ਰੁਪਏ ਖੋਹ ਕੇ ਲੈ ਗਏ। ਪੜਤਾਲ ਮਗਰੋਂ ਪੁਲੀਸ ਨੇ ਇਸ ਮਾਮਲੇ ਵਿੱਚ ਲਖਵੀਰ ਸਿੰਘ ਵਾਸੀ ਪਿੰਡ ਲਿੱਤਰਾਂ, ਕੁਲਵਿੰਦਰ ਸਿੰਘ ਵਾਸੀ ਪਿੰਡ ਬਰਮੀ ਤੇ ਰਮਨਦੀਪ ਸਿੰਘ ਵਾਸੀ ਪਿੰਡ ਤਾਜਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਜੋਧੇਵਾਲ ਦੇ ਇਲਾਕੇ ਵਿੱਚ ਅਮਨਦੀਪ ਸਿੰਘ ਦੀ ਸ਼ਰਾਬ ਦੇ ਠੇਕੇ ’ਤੇ ਕਿਸੇ ਵਿਅਕਤੀ ਨਾਲ ਬਹਿਸ ਹੋ ਗਈ ਤਾਂ ਤਿੰਨ ਵਿਅਕਤੀਆਂ ਨੇ ਮਗਰੋਂ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਉਸ ਦਾ ਮੋਬਾਈਲ ਫੋਨ ਤੇ 2300 ਰੁਪਏ ਖੋਹ ਕੇ ਲੈ ਗਏ।
Advertisement
Advertisement