ਗੁਦਾਮਾਂ ’ਚੋਂ ਚੌਲਾਂ ਦੀਆਂ ਬੋਰੀਆਂ ਘੱਟ ਮਿਲਣ ’ਤੇ ਕੇਸ ਦਰਜ
ਸਰਕਾਰੀ ਗੁਦਾਮਾਂ ’ਚੋਂ ਚੌਲਾਂ ਦੀਆਂ ਬੋਰੀਆਂ ਘੱਟ ਮਿਲਣ ਕਾਰਨ ਪੁਲੀਸ ਨੇ ਤਕਨੀਕੀ ਸਹਾਇਕ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸ.ਪੀ. ਗੁਰਮੀਤ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਗੁਦਾਮ ਨਿਗਮ ਤਜਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ...
Advertisement
ਸਰਕਾਰੀ ਗੁਦਾਮਾਂ ’ਚੋਂ ਚੌਲਾਂ ਦੀਆਂ ਬੋਰੀਆਂ ਘੱਟ ਮਿਲਣ ਕਾਰਨ ਪੁਲੀਸ ਨੇ ਤਕਨੀਕੀ ਸਹਾਇਕ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸ.ਪੀ. ਗੁਰਮੀਤ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਗੁਦਾਮ ਨਿਗਮ ਤਜਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਵਜੀਦੋਵਾਲ ਕੰਪਲੈਂਕਸ ਐਫ਼.ਸੀ.ਆਈ ਦੇ ਗੁਦਾਮਾਂ ’ਚੋਂ ਸਾਲ 2024-25 ਦੌਰਾਨ 1928 ਬੋਰੀਆਂ ਚੌਲਾਂ ਦੀਆਂ ਗਾਇਬ ਹੋਈਆਂ ਹਨ। ਇਸੇ ਤਰ੍ਹਾਂ ਰਾਵਲਪਿੰਡੀ ਥਾਣਾ ਵਿੱਚ ਵੀ 13,296 ਬੋਰੀਆਂ ਦੀ ਘੱਟ ਮਿਲਣ ’ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਦਾਮਾਂ ਦੀ ਚੈਕਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ।
Advertisement
Advertisement