ਧਮਕੀਆਂ ਦੇਣ ਦੇ ਦੋਸ਼ ਹੇਠ ਤਿੰਨ ਖਿਲਾਫ਼ ਕੇਸ ਦਰਜ
ਇੱਥੋਂ ਦੇ ਇੱਕ ਕੌਂਸਲਰ ਦੇ ਘਰ ’ਚ ਦਾਖ਼ਲ ਹੋ ਕੇ ਲੜਾਈ ਝਗੜਾ ਕਰਨ ਤੇ ਧਮਕੀਆਂ ਦੇਣ ਦੇ ਸਬੰਧੀ ਸਤਨਾਮਪੁਰਾ ਪੁਲੀਸ ਨੇ ਤਿੰਨ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਾਰਡ ਨੰਬਰ 38 ਦੇ ਕੌਂਸਲਰ ਰਵਿੰਦਰ ਸਿੰਘ ਉਰਫ਼ ਰਵੀ ਨੇ ਦੱਸਿਆ ਕਿ...
Advertisement
ਇੱਥੋਂ ਦੇ ਇੱਕ ਕੌਂਸਲਰ ਦੇ ਘਰ ’ਚ ਦਾਖ਼ਲ ਹੋ ਕੇ ਲੜਾਈ ਝਗੜਾ ਕਰਨ ਤੇ ਧਮਕੀਆਂ ਦੇਣ ਦੇ ਸਬੰਧੀ ਸਤਨਾਮਪੁਰਾ ਪੁਲੀਸ ਨੇ ਤਿੰਨ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਾਰਡ ਨੰਬਰ 38 ਦੇ ਕੌਂਸਲਰ ਰਵਿੰਦਰ ਸਿੰਘ ਉਰਫ਼ ਰਵੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ’ਚ ਪਾਣੀ ਖੜ੍ਹਨ ਦੀ ਸਮੱਸਿਆ ਕਾਰਨ ਰੰਜਿਸ਼ ਤਹਿਤ ਮਾਮਲਾ ਭਖ਼ਿਆ। ਸਬੰਧਿਤ ਧਿਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਇਹ ਵਿਅਕਤੀਆਂ ਨੂੰ ਰੰਜਿਸ਼ ਸੀ ਕਿ ਉਸ ਨੇ ਸਭ ਕੁੱਝ ਕਰਵਾਇਆ ਹੈ ਜਿਸ ਤਹਿਤ ਉਹ ਉਸ ਦੇ ਦਫ਼ਤਰ ਆਏ ਤੇ ਉਸ ਨਾਲ ਲੜਾਈ-ਝਗੜਾ ਕਰਨ ਲੱਗ ਪਏ ਤੇ ਕਿਹਾ ਕਿ ਉਨ੍ਹਾਂ ਉਸ ਦੇ ਘਰ ਪੁਲੀਸ ਭੇਜ ਕੇ ਚੰਗਾ ਨਹੀਂ ਕੀਤਾ ਤੇ ਉਨ੍ਹਾਂ ਧਮਕੀਆਂ ਦਿੱਤੀਆ। ਪੁਲੀਸ ਨੇ ਰਾਜ ਕੁਮਾਰ, ਸੁਰਿੰਦਰ ਕੌਰ ਤੇ ਗਗਨਦੀਪ ਉਰਫ਼ ਨਵੀਂ ਵਾਸੀ ਮੁਹੱਲਾ ਗੋਬਿੰਦਪੁਰਾ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
