ਕੁੱਟਮਾਰ ਦੇ ਦੋਸ਼ ਹੇਠ ਸਰਪੰਚ ਸਣੇ ਦਸ ਖ਼ਿਲਾਫ਼ ਕੇਸ ਦਰਜ
ਪਿੰਡ ਭੁੱਲਾਰਾਈ ਵਿੱਚ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਨੇ ਪਿੰਡ ਦੇ ਸਰਪੰਚ ਸਮੇਤ 10 ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਿਨ੍ਹਾਂ ਵਿਅਕਤੀਆਂ ਖਿਲਾਫ਼ ਕੇਸ...
Advertisement
ਪਿੰਡ ਭੁੱਲਾਰਾਈ ਵਿੱਚ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਨੇ ਪਿੰਡ ਦੇ ਸਰਪੰਚ ਸਮੇਤ 10 ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਿਨ੍ਹਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ’ਚ ਸਰਪੰਚ ਰਜਤ ਭਨੋਟ, ਬਿੱਟੂ, ਬੰਟੀ, ਗਗਨਦੀਪ ਉਰਫ਼ ਗੁਗੂ, ਗੋਲਡੀ, ਰਘੂ, ਬੂਟਾ, ਵਿਪਨ, ਉਤਕਰਸ਼ ਮੰਗਾ ਭਨੋਟ, ਨੀਤੀ ਵਾਸੀਆਨ ਪਿੰਡ ਭੁੱਲਾਰਾਏ ਸ਼ਾਮਿਲ ਹਨ। ਪੀੜਤ ਗੁਰਦਿਆਲ ਸਿੰਘ ਵਾਸੀ ਪਿੰਡ ਭੁੱਲਾਰਾਏ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 17 ਨਵੰਬਰ ਨੂੰ ਜਦੋਂ ਉਹ ਆਪਣੇ ਲੜਕੇ ਉਂਕਾਰ ਸਿੰਘ ਨਾਲ ਆਪਣੀ ਉਕਤ ਹਵੇਲੀ ਪੁੱਜਾ ਜਿਥੇ ਗੇਟ ’ਤੇ ਸੜਕ ’ਚ ਸਰਪੰਚ ਤੇ ਉਸ ਦੇ ਸਾਥੀ ਖੜ੍ਹੇ ਸਨ ਇਨ੍ਹਾਂ ਨੇ ਆਉਂਦਿਆ ਹੀ ਝਗੜਾ ਸ਼ੁਰੂ ਕਰ ਦਿੱਤਾ।
Advertisement
Advertisement
