ਹਸਪਤਾਲ ’ਚ ਕੁੱਟਮਾਰ ਦੇ ਦੋਸ਼ ਹੇਠ ਚਾਰ ਖਿਲਾਫ਼ ਕੇਸ ਦਰਜ
ਇੱਕ ਵਿਅਕਤੀ ਨੂੰ ਜ਼ਖਮੀ ਕਰਨ ’ਤੇ ਮੁੜ ਸਿਵਲ ਹਸਪਤਾਲ ’ਚ ਜਾ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਚਾਰ ਨੌਜਵਾਨਾਂ ਜਤਿੰਦਰ ਕੁਮਾਰ ਉਰਫ਼ ਸੋਨੂੰ, ਅਜੈ ਕੁਮਾਰ, ਪ੍ਰਿੰਸ ਵਾਸੀਆਨ ਬਲਾਲੋਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਸਣੇ...
Advertisement
ਇੱਕ ਵਿਅਕਤੀ ਨੂੰ ਜ਼ਖਮੀ ਕਰਨ ’ਤੇ ਮੁੜ ਸਿਵਲ ਹਸਪਤਾਲ ’ਚ ਜਾ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਚਾਰ ਨੌਜਵਾਨਾਂ ਜਤਿੰਦਰ ਕੁਮਾਰ ਉਰਫ਼ ਸੋਨੂੰ, ਅਜੈ ਕੁਮਾਰ, ਪ੍ਰਿੰਸ ਵਾਸੀਆਨ ਬਲਾਲੋਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਿਆਲ ਚੰਦ ਪੁੱਤਰ ਰੱਤਾ ਰਾਮ ਵਾਸੀ ਬਲਾਲੋਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 28 ਜੁਲਾਈ ਨੂੰ ਰੂਪ ਲਾਲ ਦੇ ਘਰ ਪਾਣੀ ਵਾਲੀ ਪਾਈਪ ਲੈਣ ਲਈ ਗਿਆ ਤਾਂ ਜਤਿੰਦਰ, ਅਜੈ ਨੇ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਜਿਸ ਉਪਰੰਤ ਉਸ ਦੀ ਪਤਨੀ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਉਕਤ ਲੋਕਾਂ ਨੇ ਹਸਪਤਾਲ ’ਚ ਆ ਕੇ ਉਸ ਦੀ ਤੇਜ਼ ਹਥਿਆਰਾਂ ਨਾਲ ਐਮਰਜੈਂਸੀ ਵਾਰਡ ’ਚ ਉਸ ’ਤੇ ਹਮਲਾ ਕੀਤਾ।
Advertisement
Advertisement