ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧੋਖਾਧੜੀ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਥਾਣਾ ਭੋਗਪੁਰ ਵਿੱਚ ਜ਼ਮੀਨਾਂ ਦੀ ਖਰੀਦ ਵੇਚ ਕਰਨ ਵਾਲੀ ਕੰਪਨੀ ਦੇ ਡਾਇਰੈਕਟਰਾਂ ਨੂੰ ਬਦਨਾਮ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਪੁਲੀਸ ਨੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਕੰਪਨੀ ਦੇ ਡਾਇਰੈਕਟਰਾਂ ਹਰਵਿੰਦਰ ਸਿੰਘ ਡੱਲੀ, ਅੰਮ੍ਰਿਤਪਾਲ ਸਿੰਘ ਡੱਲੀ ਵਾਸੀ ਡੱਲੀ...
Advertisement
ਥਾਣਾ ਭੋਗਪੁਰ ਵਿੱਚ ਜ਼ਮੀਨਾਂ ਦੀ ਖਰੀਦ ਵੇਚ ਕਰਨ ਵਾਲੀ ਕੰਪਨੀ ਦੇ ਡਾਇਰੈਕਟਰਾਂ ਨੂੰ ਬਦਨਾਮ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਪੁਲੀਸ ਨੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਕੰਪਨੀ ਦੇ ਡਾਇਰੈਕਟਰਾਂ ਹਰਵਿੰਦਰ ਸਿੰਘ ਡੱਲੀ, ਅੰਮ੍ਰਿਤਪਾਲ ਸਿੰਘ ਡੱਲੀ ਵਾਸੀ ਡੱਲੀ ਜ਼ਿਲ੍ਹਾ ਜਲੰਧਰ ਸਰੂਪ ਸਿੰਘ ਵਾਸੀ ਕਪੂਰਥਲਾ ਨੇ ਦੱਸਿਆ ਕਿ ਪਵਨਦੀਪ ਸਿੰਘ, ਨਰਿੰਦਰ ਪਾਲ ਸਿੰਘ, ਦਿਲਬਾਗ ਸਿੰਘ ਤੇ ਅਮਰ ਸਿੰਘ ਵਾਸੀ ਡੱਲੀ ਜ਼ਿਲ੍ਹਾ ਜਲੰਧਰ ਅਤੇ ਮਨਮੋਹਨ ਸਿੰਘ ਵਾਸੀ ਗੀਗਨਵਾਲ ਵਾਸੀ ਜਲੰਧਰ ਨੇ ਯੂਨਾਈਟਿਡ ਡਿਵੈਲਪਰ ਦੀ ਫਰਜ਼ੀ ਕੰਪਨੀ ‘ਯੂਨਾਈਟਿਡ ਪ੍ਰਾਪਰਟੀ ਡਿਵੈਲਪਰ’ ਕੰਪਨੀ ਬਣਾ ਕੇ ਇਹ ਇਕਰਾਰਨਾਮਾ ਲਿਖਿਆ ਕਿ ਕੰਪਨੀ ਨੇ 45 ਕਨਾਲ 12 ਮਰਲੇ 4 ਸਰਸਾਈਆਂ ਜ਼ਮੀਨ ਸ਼ੀਤਲ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਲੜੋਈ ਜ਼ਿਲ੍ਹਾ ਜਲੰਧਰ ਤੋਂ 2 ਕਰੋੜ ਦੀ ਖਰੀਦੀ। ਇਕਰਾਰਨਾਮੇ ਉੱਪਰ ਕੰਪਨੀ ਦੇ ਡਾਇਰੈਕਟਰ ਹਰਵਿੰਦਰ ਸਿੰਘ ਡੱਲੀ ਖਰੀਦਦਾਰ ਅਤੇ ਜ਼ਮੀਨ ਵੇਚਣ ਵਾਲੀ ਸ਼ੀਤਲ ਕੌਰ ਦੇ ਫਰਜ਼ੀ ਇਕਰਾਰਨਾਮੇ ਉੱਪਰ ਜਾਅਲੀ ਦਸਤਖਤ ਕਰ ਦਿੱਤੇ ਪਰ ਯੂਨਾਈਟਿਡ ਡਿਵੈਲਪਰ ਕੰਪਨੀ ਨੇ ਅਸਲ ਵਿੱਚ ਇਕਰਾਰਨਾਮਾ 44 ਕਨਾਲ ਜ਼ਮੀਨ 17.50 ਲੱਖ ਰੁਪਏ ਦੇ ਹਿਸਾਬ ਨਾਲ 96.25 ਲੱਖ ਰੁਪਏ ਦੀ ਖਰੀਦੀ ਸੀ।

ਡਾਇਰੈਕਟਰ ਡੱਲੀ ਨੇ ਦੱਸਿਆ ਕਿ ਯੂਨਾਈਟਿਡ ਡਿਵੈਲਪਰ ਕੰਪਨੀ ਦੇ ਡਾਇਰੈਕਟਰਾਂ ਨੂੰ ਇਹ ਪਤਾ ਲੱਗਾ ਕਿ ਕੁਝ ਵਿਅਕਤੀ ਉਨ੍ਹਾਂ ਦੇ ਪਰਿਵਾਰਾਂ ਨੂੰ ਬਦਨਾਮ ਤੇ ਬਲੈਕਮੇਲ ਕਰਨ ਅਤੇ ਕਾਰੋਬਾਰ ਨੂੰ ਨਸ਼ਟ ਕਰਨ ਲਈ ਉਨ੍ਹਾਂ ਦੀ ਕੰਪਨੀ ਦੀ ਸ਼ਕਲ ਦੀ ਯੂਨਾਈਟਿਡ ਪ੍ਰਾਪਰਟੀ ਡਿਵੈਲਪਰ’ ਕੰਪਨੀ ਬਣਾ ਕੇ ਝੂਠੇ ਅਤੇ ਫਰਜ਼ੀ ਇਕਰਾਰਨਾਮੇ ਬਣਾ ਕੇ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਨੇ ਇਸ ਸ਼ਡਯੰਤਰ ਦਾ ਪਰਦਾਫਾਸ਼ ਕਰਨ ਲਈ ਐੱਸ ਐੱਸ ਪੀ ਜਲੰਧਰ ਨੂੰ ਦਰਖਾਸਤ ਦਿੱਤੀ ਤਾਂ ਪੁਲੀਸ ਅਧਿਕਾਰੀਆਂ ਨੇ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਥਾਣਾ ਭੋਗਪੁਰ ਵਿੱਚ ਧਾਰਾ 420,465,467,468,471,120 -ਬੀ ਅਧੀਨ ਕੇਸ ਦਰਜ ਕੀਤਾ ਹੈ। ਦੂਸਰੇ ਪਾਸੇ ਪਿੰਡ ਡੱਲੀ ਦੇ ਪਵਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ’ਤੇ ਕੇਸ ਸਿਆਸੀ ਦਬਾਅ ਹੇਠ ਹੋਇਆ ਅਤੇ ਅਦਾਲਤੀ ਪ੍ਰਕਿਰਿਆ ਵਿਚ ਸਾਰਾ ਸੱਚ ਸਾਹਮਣੇ ਆ ਜਾਵੇਗਾ।

Advertisement

 

 

Advertisement
Show comments