ਵਪਾਰਕ ਕੰਮ ਲਈ ਯੂਰੀਆ ਵਰਤਣ ’ਤੇ ਤਿੰਨ ਖ਼ਿਲਾਫ਼ ਕੇਸ
ਖੇਤੀਬਾੜੀ ਦੀ ਥਾਂ ਵਪਾਰਕ ਕੰਮ ਲਈ ਯੂਰੀਆ ਖਾਦ ਦੀ ਵਰਤੋਂ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਫੈਕਟਰੀ ਦੇ ਮਾਲਕ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਹ ਕੇਸ...
Advertisement
ਖੇਤੀਬਾੜੀ ਦੀ ਥਾਂ ਵਪਾਰਕ ਕੰਮ ਲਈ ਯੂਰੀਆ ਖਾਦ ਦੀ ਵਰਤੋਂ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਫੈਕਟਰੀ ਦੇ ਮਾਲਕ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਸਦਰ ਦੇ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਹ ਕੇਸ ਟਰੇਨਿੰਗ ਅਫ਼ਸਰ ਗੁਰਵਿੰਦਰ ਸਿੰਘ ਕਪੂਰਥਲਾ ਦੇ ਬਿਆਨਾ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਰੋਡ ’ਤੇ ਸੱਤਿਅਮ ਇੰਡਸਟਰੀ ਹੈ। ਇਸ ਵਿੱਚ ਗੂੰਦ ਦਾ ਕੱਚਾ ਸਾਮਾਨ ਤਿਆਰ ਹੁੰਦਾ ਹੈ ਤੇ ਪਾਊਡਰ ਦੀ ਥਾਂ ’ਤੇ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਸਣੇ ਪੁੱਜ ਕੇ ਚੈਕਿੰਗ ਕੀਤੀ ਤੇ ਅੰਦਰੋਂ ਯੂਰੀਆ ਦੇ ਬੈਗ ਬਰਾਮਦ ਹੋਏ ਹਨ। ਇਸ ਸਬੰਧ ’ਚ ਪੁਲੀਸ ਨੇ ਮਨੋਜ ਢੀਂਗਰਾ ਪੁੱਤਰ ਗੋਬਿੰਦ ਪ੍ਰਸਾਦ ਵਾਸੀ ਨੰਨਾ ਨਗਰ ਰਾਜਸਥਾਨ, ਮਹੇਸ਼ ਲਾਲ ਪੁੱਤਰ ਗੋਪਾਲ ਦਾਸ ਵਾਸੀ ਯਮੁਨਾਨਗਰ ਹੁੱਡਾ ਹਰਿਆਣਾ ਤੇ ਫੈਕਟਰੀ ਮਾਲਕ ਸਤਿਅਮ ਇੰਡਸਟਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement