ਸਕੂਲ ’ਚ ਕਰੀਅਰ ਮਾਰਗਦਰਸ਼ਨ ਵਰਕਸ਼ਾਪ
ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਕਲਾਸ 9ਵੀਂ ਤੋਂ 12ਵੀ ਤੱਕ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਕਰੀਅਰ ਮਾਰਗਦਰਸ਼ਨ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪਹੁੰਚੇ ਅੰਮ੍ਰਿਤਪਾਲ ਕਲਸੀ ਨੇ ਮੁੱਖ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ...
Advertisement
ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਕਲਾਸ 9ਵੀਂ ਤੋਂ 12ਵੀ ਤੱਕ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਕਰੀਅਰ ਮਾਰਗਦਰਸ਼ਨ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪਹੁੰਚੇ ਅੰਮ੍ਰਿਤਪਾਲ ਕਲਸੀ ਨੇ ਮੁੱਖ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਦਿਨੇਸ਼ ਵੀ ਮੌਜੂਦ ਸਨ। ਵਰਕਸ਼ਾਪ ਦਾ ਮੁੱਖ ਵਿਸ਼ਾ ‘ਉਭਰਦੇ ਹੋਏ ਕਰੀਅਰ ਅਤੇ ਨਵੇਂ ਯੁੱਗ ਦੇ ਖੇਤਰ’ ਰਿਹਾ। ਸਕੂਲ ਪ੍ਰਿੰਸੀਪਲ ਆਰਤੀ ਸੋਬਤੀ ਨੇ ਅੰਮ੍ਰਿਤਪਾਲ ਕਲਸੀ ਅਤੇ ਦਿਨੇਸ਼ ਦਾ ਧੰਨਵਾਦ ਕੀਤਾ।
Advertisement
Advertisement