ਯੂਨੀਵਰਸਿਟੀ ’ਚ ਕਰੀਅਰ ਗਾਈਡੈਂਸ ਤੇ ਕਾਊਂਸਲਿੰਗ ਮੀਟ
ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਜ਼ਿਲ੍ਹਾ ਪੱਧਰੀ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਮੀਟ ਕਰਵਾਈ ਗਈ, ਜਿਸ ਦਾ ਉਦੇਸ਼ ਸਕੂਲ ਗਾਈਡੈਂਸ ਕਾਊਂਸਲਰਾਂ ਅਤੇ ਸਿੱਖਿਅਕਾਂ ਨੂੰ ਕਰੀਅਰ-ਮੁਖੀ ਸਿੱਖਿਆ ਵਿੱਚ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਜ਼ਿਲ੍ਹੇ ਭਰ ਦੇ 114 ਸਕੂਲਾਂ...
Advertisement
ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਜ਼ਿਲ੍ਹਾ ਪੱਧਰੀ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਮੀਟ ਕਰਵਾਈ ਗਈ, ਜਿਸ ਦਾ ਉਦੇਸ਼ ਸਕੂਲ ਗਾਈਡੈਂਸ ਕਾਊਂਸਲਰਾਂ ਅਤੇ ਸਿੱਖਿਅਕਾਂ ਨੂੰ ਕਰੀਅਰ-ਮੁਖੀ ਸਿੱਖਿਆ ਵਿੱਚ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਜ਼ਿਲ੍ਹੇ ਭਰ ਦੇ 114 ਸਕੂਲਾਂ ਤੋਂ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ। ਇਹ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਕਰਵਾਏ ਗਈ, ਜਿਸ ਵਿੱਚ ਚਾਂਸਲਰ ਨਿਰਮਲ ਸਿੰਘ ਰਿਆਤ, ਵਾਈਸ ਚਾਂਸਲਰ ਪ੍ਰੋ. (ਡਾ.) ਏ ਐੱਸ ਚਾਵਲਾ, ਰਜਿਸਟਰਾਰ ਪ੍ਰੋ. ਬੀ ਐੱਸ ਸਤਿਆਲ, ਅਤੇ ਸੀਈਓ ਵਿਮਲ ਮਨਹੋਤਰਾ ਸ਼ਾਮਲ ਹੋਏ।
ਇਸ ਮੌਕੇ ਸਕੂਲ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਕਾਰਜਕਾਰੀ ਡੀਨ ਡਾ.ਆਸ਼ੂਤੋਸ਼ ਸ਼ਰਮਾ, ਡੀਨ ਅਕਾਦਮਿਕ ਅਤੇ ਖੋਜ ਅਤੇ ਵਿਕਾਸ ਡਾ. ਨਵਨੀਤ ਚੋਪੜਾ, ਗਾਈਡੈਂਸ ਕਾਊਂਸਲਰ ਬਲਜਿੰਦਰ ਸਿੰਘ ਨੇ ਸੰਬੋਧਨ ਕੀਤਾ। ਸਰੋਤ ਸੈਸ਼ਨਾਂ ਦਾ ਸੰਚਾਲਨ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪ੍ਰਭਜੀਤ ਸਿੰਘ ਅਤੇ ਗਾਈਡੈਂਸ ਕਾਊਂਸਲਰ ਡਾ. ਜਸਵੀਰ ਸਿੰਘ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਲਈ ਪ੍ਰਭਾਵਸ਼ਾਲੀ ਕਾਊਂਸਲਿੰਗ ਰਣਨੀਤੀਆਂ ਅਤੇ ਕਰੀਅਰ ਪਲੈਨਿੰਗ ਮਾਰਗਾਂ ਬਾਰੇ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ।
Advertisement
Advertisement
