ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨ ਯੂਨੀਅਨ ਵੱਲੋਂ ਜਥੇਬੰਦਕ ਤਾਕਤ ਮਜ਼ਬੂਤ ਕਰਨ ਦਾ ਸੱਦਾ

ਪੱਤਰ ਪ੍ਰੇਰਕ ਸ਼ਾਹਕੋਟ, 12 ਮਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਨੇ ਮੀਟਿੰਗ ਕਰਕੇ ਕਿਸਾਨਾਂ ਨੂੰ ਵੋਟਾਂ ਦੇ ਭਰਮ ਜਾਲ ’ਚੋਂ ਕੱਢਣ ਲਈ ਸਿਆਸੀ ਲੋਕਾਂ ਦੇ ਅਸਲ ਕਿਰਦਾਰ ਨੂੰ ਘਰ-ਘਰ ਜਾ ਕੇ ਨੰਗਾ ਕਰਨ ਦੀ ਯੋਜਨਾ ਤਿਆਰ ਕੀਤੀ ਹੈ।...
ਮੀਟਿੰਗ ਕਰਦੇ ਹੋਏ ਕਿਸਾਨ ਯੂਨੀਅਨ ਦੇ ਆਗੂ ਮਜ਼ਦੂਰ। -ਫੋਟੋ: ਸੱਗੂ
Advertisement

ਪੱਤਰ ਪ੍ਰੇਰਕ

ਸ਼ਾਹਕੋਟ, 12 ਮਈ

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਨੇ ਮੀਟਿੰਗ ਕਰਕੇ ਕਿਸਾਨਾਂ ਨੂੰ ਵੋਟਾਂ ਦੇ ਭਰਮ ਜਾਲ ’ਚੋਂ ਕੱਢਣ ਲਈ ਸਿਆਸੀ ਲੋਕਾਂ ਦੇ ਅਸਲ ਕਿਰਦਾਰ ਨੂੰ ਘਰ-ਘਰ ਜਾ ਕੇ ਨੰਗਾ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ ਨੇ ਕਿਸਾਨਾਂ ਨੂੰ ਆਪਣੇ ਹੱਕ ਹਾਸਲ ਕਰਨ ਅਤੇ ਤਕਦੀਰ ਬਦਲਣ ਲਈ ਵੋਟਾਂ ਦੇ ਰਾਮ ਰੌਲੇ ਵਿਚ ਪੈਣ ਦੀ ਬਜਾਏ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੌਸਮ ਵਿਚ ਸਿਆਸੀ ਪਾਰਟੀਆਂ ਲੋਕਾਂ ਨਾਲ ਝੂਠੇ ਵਾਅਦਿਆਂ ਅਤੇ ਲਾਰਿਆਂ ਨਾਲ ਰਾਜ ਸੱਤਾ ’ਤੇ ਕਾਬਜ਼ ਹੋਣ ਲਈ ਲੋਕਤੰਤਰ ਨੂੰ ਬਚਾਉਣ ਅਤੇ ਵਿਕਾਸ ਕਰਨ ਦੀ ਹਾਲ ਦੁਹਾਈ ਪਾ ਰਹੀਆਂ ਹਨ, ਪਰ ਇਨ੍ਹਾਂ ਇਹ ਸਾਰੀਆਂ ਪਾਰਟੀਆਂ ਕਾਰਪੋਰੇਟ ਜਗਤ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਵਿਚ ਇਕਜੁੱਟ ਹਨ। ਬੱਲ ਨੇ ਕਿਸਾਨਾਂ ਨੂੰ ਇਨ੍ਹਾਂ ਚੋਣ ਪਾਰਟੀਆਂ ਤੋਂ ਭਲੇ ਦੀ ਆਸ ਛੱਡਕੇ ਆਪਣੀ ਕਿਸਮਤ ਬਦਲਣ ਲਈ ਸੰਘਰਸ਼ਾਂ ਦੇ ਰਾਹ ਪੈਣ। ਦਾ ਸੱਦਾ ਦਿੱਤਾ। ਉਨ੍ਹਾਂ ਉਮੀਦਵਾਰਾਂ ਕੋਲੋ ਉਨ੍ਹਾਂ ਦੀਆਂ ਪਾਰਟੀਆਂ ਵੱਲੋਂ ਕੀਤੇ ਕੰਮਾਂ ਬਾਬਤ ਸਵਾਲ ਪੁੱਛਣ ਤੇ 26 ਮਈ ਦੀ ਬਰਨਾਲਾ ਸੰਗਰਾਮ ਰੈਲੀ ਸਬੰਧੀ ਡਿਊਟੀਆਂ ਵੀ ਲਈਆਂ।

Advertisement