ਯਾਤਰਾ ਲਈ ਬੱਸਾਂ ਰਵਾਨਾ
ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਦੀ ਯਾਦ ਵਿੱਚ ਅੱਜ ਜਲੰਧਰ ਦੇ ਅਲੀ ਮੁਹੱਲਾ ਤੋਂ ਵਿਸ਼ਾਲ ਤੀਰਥ ਯਾਤਰਾ ਭਗਵਾਨ ਵਾਲਮੀਕਿ ਤੀਰਥ ਲਈ ਰਵਾਨਾ ਹੋਈ। ਪੂਜਾ ਅਰਚਨਾ ਮਗਰੋਂ ਸ਼ਰਧਾਲੂ 500 ਬੱਸਾਂ ਰਾਹੀਂ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਮੰਦਰ ਲਈ ਰਵਾਨਾ ਹੋਏ। ਇਹ...
Advertisement
ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਦੀ ਯਾਦ ਵਿੱਚ ਅੱਜ ਜਲੰਧਰ ਦੇ ਅਲੀ ਮੁਹੱਲਾ ਤੋਂ ਵਿਸ਼ਾਲ ਤੀਰਥ ਯਾਤਰਾ ਭਗਵਾਨ ਵਾਲਮੀਕਿ ਤੀਰਥ ਲਈ ਰਵਾਨਾ ਹੋਈ। ਪੂਜਾ ਅਰਚਨਾ ਮਗਰੋਂ ਸ਼ਰਧਾਲੂ 500 ਬੱਸਾਂ ਰਾਹੀਂ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਮੰਦਰ ਲਈ ਰਵਾਨਾ ਹੋਏ। ਇਹ ਯਾਤਰਾ ਜਲੰਧਰ ਦੇ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋਈ ਅਤੇ ਵਿਧੀਪੁਰ ਗੇਟ ਅਤੇ ਅੰਮ੍ਰਿਤਸਰ ਹਾਈਵੇਅ ਰਾਹੀਂ ਅੰਮ੍ਰਿਤਸਰ ਵੱਲ ਗਈ। ਭਗਵਾਨ ਵਾਲਮੀਕਿ ਉਤਸਵ ਕਮੇਟੀ ਅਤੇ ਸ੍ਰੀ ਵਾਲਮੀਕਿ ਵੈਲਫੇਅਰ ਟਰੱਸਟ ਸ਼ਕਤੀ ਨਗਰ ਦੇ ਪ੍ਰਧਾਨ ਵਿਪਿਨ ਮਹਿਰਾ ਨੇ ਦੱਸਿਆ ਕਿ ਅਲੀ ਮੁਹੱਲਾ ਸਥਿਤ ਭਗਵਾਨ ਵਾਲਮੀਕਿ ਮੰਦਰ ਤੋਂ ਸ਼ਰਧਾਲੂ ਜੈਕਾਰੇ ਲਗਾਉਂਦੇ ਹੋਏ ਰਵਾਨਾ ਹੋਏ।
Advertisement
Advertisement