ਪੁਸਤਕ ‘ਸੋਹਣੇ ਬਾਲ ਬੜੇ ਕਮਾਲ’ ਰਿਲੀਜ਼
ਬਾਲ ਸਾਹਿਤ ਦੇ ਖੇਤਰ ਵਿੱਚ ਸਰਗਰਮ ਕਵਿੱਤਰੀ ਹਰਜਿੰਦਰ ਕੌਰ ਦੀ ਪਲੇਠੀ ਬਾਲ ਪੁਸਤਕ ‘ਸੋਹਣੇ ਬਾਲ ਬੜੇ ਕਮਾਲ’ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਏ ਈ ਓ ਸਰਬਜੀਤ ਸਿੰਘ ਨੇ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਸਰਬਜੀਤ ਸਿੰਘ ਨੇ ਕਿਹਾ ਕਿ ਕਵਿੱਤਰੀ ਦਾ ਸਾਰਾ ਪਰਿਵਾਰ ਉਹਨਾਂ ਦਾ ਵਿਦਿਆਰਥੀ ਰਿਹਾ ਹੈ। ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਹਰਜਿੰਦਰ ਕੌਰ ਦੀ ਕਾਵਿ ਕਲਾ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਲਈ ਇਹ ਇੱਕ ਦਿਲਚਸਪ ਅਤੇ ਪ੍ਰੇਰਨਾਦਾਇਕ ਪੁਸਤਕ ਹੈ। ਰਘੁਵੀਰ ਸਿੰਘ ਕਲੋਆ ਨੇ ਪੁਸਤਕ ’ਤੇ ਪਰਚਾ ਪੜ੍ਹਿਆ। ਬੱਗਾ ਸਿੰਘ ਆਰਟਿਸਟ ਨੇ ਪੁਸਤਕ ਵਿੱਚ ਸੁਖਮਨ ਸਿੰਘ ਵਲੋਂ ਕੀਤੀ ਚਿੱਤਰਕਾਰੀ ਦੀ ਸ਼ਲਾਘਾ ਕੀਤੀ। ਅਦਾਕਾਰ-ਡਾਇਰੈਕਟਰ ਅਸ਼ੋਕ ਪੁਰੀ, ਸਾਬਕਾ ਲੈਕਚਰਾਰ ਬਲਵੰਤ ਸਿੰਘ, ਸੈਂਟਰ ਹੈੱਡ ਟੀਚਰ ਦਵਿੰਦਰ ਕੌਰ,ਅਧਿਆਪਕਾ ਬਲਵੀਰ ਕੌਰ, ਸਤਨਾਮ ਸਿੰਘ ਐੱਸ ਡੀ ਓ ਨੇ ਵਿਚਾਰ ਰੱਖੇ। ਮੰਚ ਸੰਚਾਲਨ ਸੁਖਮਨ ਸਿੰਘ ਨੇ ਕੀਤਾ। ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਕਵਿਤਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰ ਚਰਨਜੀਤ ਕੌਰ, ਜੋਗਿੰਦਰ ਸਿੰਘ, ਕੁਲਦੀਪ ਕੌਰ, ਨਵਰੂਪ ਕੌਰ, ਸਿਮਰਨਜੀਤ ਕੌਰ, ਹਰਬੰਸ ਸਿੰਘ,ਬਲਜਿੰਦਰ ਕੌਰ ,ਦਲਵੀਰ ਸਿੰਘ, ਦਲਜੀਤ ਕੌਰ ,ਪਿਤਾ ਗੁਰਬਖ਼ਸ਼ ਸਿੰਘ, ਚਾਚਾ ਸੰਤੋਖ ਸਿੰਘ ਹਾਜ਼ਰ ਸਨ।
