ਪੁਸਤਕ ਤੇ ਵਿਰਾਸਤੀ ਮੇਲਾ 13 ਤੋਂ
ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ (ਹਰਿਆਣਾ) ’ਚ ਸਾਲਾਨਾ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ 13 ਤੇ 14 ਨਵੰਬਰ ਨੂੰ ਹੋਵੇਗਾ। ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ....
Advertisement
ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ (ਹਰਿਆਣਾ) ’ਚ ਸਾਲਾਨਾ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ 13 ਤੇ 14 ਨਵੰਬਰ ਨੂੰ ਹੋਵੇਗਾ। ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਧੀਰਜ ਸ਼ਰਮਾ ਨੇ ਦੱਸਿਆਕਿ ਪੁਸਤਕ ਮੇਲੇ ਦੇ ਦੋਵੇਂ ਦਿਨ ਪੁਸਤਕ ਪ੍ਰਦਰਸ਼ਨੀ ਦੇ ਨਾਲ ਨਾਲ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਪੰਜਾਬੀ ਸੰਗੀਤ, ਕਲਾ, ਕੋਰੀਓਗ੍ਰਾਫੀ ਤੇ ਨੁੱਕੜ ਆਦਿ ਵੰਨਗੀਆਂ ਪੇਸ਼ ਕਰਨਗੇ। ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਬੁਲਾਰੇ ਵਰਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਦੌਰਾਨ 13 ਨਵੰਬਰ ਨੂੰ ਵੱਖ ਵੱਖ ਮਾਹਿਰ ਵਿਦਵਾਨ ਅਤੇ ਵਿਦਿਆਰਥੀ ਸਾਹਿਤ ਵਿਸ਼ੇ ’ਤੇ ਵਿਚਾਰ ਪੇਸ਼ ਕਰਨਗੇ। 14 ਨਵੰਬਰ ਨੂੰ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਨਾਲ ਸਬੰਧਿਤ ਕਵੀ ਆਪਣੇ ਕਲਾਮ ਪੇਸ਼ ਕਰਨਗੇ।
Advertisement
Advertisement
