ਨੌਜਵਾਨ ਦੀ ਲਾਸ਼ ਮਿਲੀ
ਜੀ ਟੀ ਰੋਡ ਦੇ ਨਾਲ ਲੱਗਦੀ ਲਿੰਕ ਰੋਡ ਉੱਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੇਖਣ ਨੂੰ ਪਰਵਾਸੀ ਮਜ਼ਦੂਰ ਲੱਗਦਾ ਹੈ। ਇਸ ਦੀ ਸੂਚਨਾ ਤੁਰੰਤ ਥਾਣਾ ਫਿਲੌਰ ਨੂੰ ਦਿੱਤੀ ਗਈ ਕੁਝ ਹੀ ਮਿੰਟਾਂ ਵਿੱਚ ਥਾਣਾ ਫਿਲੌਰ ਦੇ ਏਐੱਸਆਈ...
Advertisement
ਜੀ ਟੀ ਰੋਡ ਦੇ ਨਾਲ ਲੱਗਦੀ ਲਿੰਕ ਰੋਡ ਉੱਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੇਖਣ ਨੂੰ ਪਰਵਾਸੀ ਮਜ਼ਦੂਰ ਲੱਗਦਾ ਹੈ। ਇਸ ਦੀ ਸੂਚਨਾ ਤੁਰੰਤ ਥਾਣਾ ਫਿਲੌਰ ਨੂੰ ਦਿੱਤੀ ਗਈ ਕੁਝ ਹੀ ਮਿੰਟਾਂ ਵਿੱਚ ਥਾਣਾ ਫਿਲੌਰ ਦੇ ਏਐੱਸਆਈ ਧਰਮਿੰਦਰ ਮੌਕੇ ’ਤੇ ਪਹੁੰਚੇ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਏਐੱਸਆਈ ਧਰਮਿੰਦਰ ਨੇ ਨੌਜਵਾਨ ਦੀ ਪਛਾਣ ਪਤਾ ਕਰਨ ਲਈ ਤਲਾਸ਼ੀ ਲਈ ਤਾਂ ਕੱਪੜਿਆਂ ਦੀ ਜੇਬ੍ਹ ਵਿੱਚੋਂ ਕਰੀਬ 500 ਰੁਪਏ ਤੇ ਕੁਝ ਗ੍ਰਾਮ ਚੂਰਾ ਪੋਸਤ ਵੀ ਬਰਾਮਦ ਹੋਇਆ। ਨੌਜਵਾਨ ਦੀ ਪਛਾਣ ਲਈ ਲਾਸ਼ 72 ਘੰਟੇ ਲਈ ਸਥਾਨਕ ਸਿਵਲ ਹਸਪਤਾਲ ’ਚ ਰੱਖਵਾਈ ਗਈ ਹੈ ਤੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਲਾਸ਼ ਪਿਛਲੇ ਕਾਫੀ ਘੰਟਿਆਂ ਤੋਂ ਸੜਕ ’ਤੇ ਪਈ ਹੋਈ ਸੀ ਜਿਸ ਕਾਰਨ ਲਾਸ਼ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਸੀ।
Advertisement
Advertisement
