ਨੌਜਵਾਨ ਦੀ ਲਾਸ਼ ਮਿਲੀ
ਇਥੋਂ ਦੇ ਆਰਸੀਐੱਫ ਵਿੱਚ ਰਿਹਾਇਸ਼ੀ ਕੁਆਰਟਰਾਂ ਦੇ ਪਿਛਲੇ ਪਾਸੇ ਜੰਗਲ ’ਚ ਭੇਤਭਰੇ ਹਾਲਾਤ ’ਚ ਇੱਕ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ। ਭੁਲੱਥ ਚੌਂਕੀ ਇੰਚਾਰਜ ਦਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪੁੱਜੇ...
Advertisement
ਇਥੋਂ ਦੇ ਆਰਸੀਐੱਫ ਵਿੱਚ ਰਿਹਾਇਸ਼ੀ ਕੁਆਰਟਰਾਂ ਦੇ ਪਿਛਲੇ ਪਾਸੇ ਜੰਗਲ ’ਚ ਭੇਤਭਰੇ ਹਾਲਾਤ ’ਚ ਇੱਕ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ। ਭੁਲੱਥ ਚੌਂਕੀ ਇੰਚਾਰਜ ਦਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪੁੱਜੇ ਤੇ ਲਾਸ਼ ਕਬਜ਼ੇ ’ਚ ਲੈ ਲਈ। ਮ੍ਰਿਤਕ ਦੀ ਪਛਾਣ ਸ਼ਨੀ ਦੇਵ ਯਾਦਵ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਨੀ ਦੇਵ ਯਾਦਵ ਦੋ ਦਿਨ ਪਹਿਲਾਂ ਹੀ ਕਠੂਆ ਜੰਮੂ ਤੋਂ ਲੇਬਰ ਦਾ ਕੰਮ ਕਰਨ ਲਈ ਠੇਕੇਦਾਰ ਨਾਲ ਆਰਸੀਐਫ ’ਚ ਆਇਆ ਸੀ। ਪੁਲੀਸ ਨੇ ਲਾਸ਼ ਸਿਵਲ ਹਸਪਤਾਲ ਕਪੂਰਥਲਾ ਵਿਖੇ ਰੱਖਵਾ ਦਿੱਤੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Advertisement
Advertisement