ਖੇਤਾਂ ’ਚੋਂ ਪਰਵਾਸੀ ਮਜ਼ਦੂਰ ਦੀ ਲਾਸ਼ ਮਿਲੀ
ਖੇਤਾਂ ’ਚੋਂ ਅਣਪਛਾਤੇ ਪਰਵਾਸੀ ਮਜ਼ਦੂਰ ਦੀ ਲਾਸ਼ ਮਿਲੀ। ਕਿਸਾਨ ਜਸਪਾਲ ਸਿੰਘ ਵਾਸੀ ਮੁਹੱਲਾ ਬਾਗ ਵਾਲਾ ਸ਼ਾਹਕੋਟ ਦੇ ਅਨੁਸਾਰ ਜਦੋਂ ਉਹ ਆਪਣੇ ਮੋਗਾ ਰੋਡ ਵਾਲੇ ਖੇਤਾਂ ਵਿੱਚ ਗਿਆ ਤਾਂ ਉਸ ਨੇ ਖੇਤ ਵਿੱਚ ਲਾਸ਼ ਪਈ ਦੇਖੀ। ਇਸ ਸਬੰਧੀ ਉਨ੍ਹਾਂ ਤੁਰੰਤ ਸ਼ਾਹਕੋਟ...
Advertisement
ਖੇਤਾਂ ’ਚੋਂ ਅਣਪਛਾਤੇ ਪਰਵਾਸੀ ਮਜ਼ਦੂਰ ਦੀ ਲਾਸ਼ ਮਿਲੀ। ਕਿਸਾਨ ਜਸਪਾਲ ਸਿੰਘ ਵਾਸੀ ਮੁਹੱਲਾ ਬਾਗ ਵਾਲਾ ਸ਼ਾਹਕੋਟ ਦੇ ਅਨੁਸਾਰ ਜਦੋਂ ਉਹ ਆਪਣੇ ਮੋਗਾ ਰੋਡ ਵਾਲੇ ਖੇਤਾਂ ਵਿੱਚ ਗਿਆ ਤਾਂ ਉਸ ਨੇ ਖੇਤ ਵਿੱਚ ਲਾਸ਼ ਪਈ ਦੇਖੀ। ਇਸ ਸਬੰਧੀ ਉਨ੍ਹਾਂ ਤੁਰੰਤ ਸ਼ਾਹਕੋਟ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸ਼ਨਾਖਤ ਵਾਸਤੇ 72 ਘੰਟੇ ਲਈ ਸਿਵਲ ਹਸਪਤਾਲ ਨਕੋਦਰ ਰਖਾ ਦਿੱਤੀ ਹੈ। ਡੀ.ਐੱਸ.ਪੀ. ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਮੁੱਢਲੀ ਜਾਂਚ ’ਚ ਪਰਵਾਸੀ ਮਜ਼ਦੂਰ ਦਾ ਕਤਲ ਕੀਤਾ ਗਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਸਪਾਲ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
