ਚੋਅ ’ਚ ਰੁੜ੍ਹੇ ਵਿਅਕਤੀ ਦੀ ਲਾਸ਼ ਬਰਾਮਦ
ਪਿੰਡ ਹਰਗੜ੍ਹ ਦੇ ਨਜ਼ਦੀਕ ਚੋਅ ਵਿੱਚ ਬੁੱਧਵਾਰ ਸ਼ਾਮ ਰੁੜ੍ਹ ਗਏ ਫ਼ਤਿਹਗੜ੍ਹ ਥਿਆੜਾ ਦੇ 35 ਸਾਲਾ ਨੌਜਵਾਨ ਬਲਜਿੰਦਰ ਸਿੰਘ ਦੀ ਲਾਸ਼ ਵੀਰਵਾਰ ਸਵੇਰੇ ਹਾਦਸੇ ਵਾਲੀ ਥਾਂ ਤੋਂ ਕੁਝ ਕਿਲੋਮੀਟਰ ਦੂਰ ਚੋਅ ਦੇ ਕੰਢੇ ਦਰੱਖਤ ਵਿੱਚ ਫ਼ਸੀ ਮਿਲੀ। ਸੂਚਨਾ ਮਿਲਣ ’ਤੇ ਪਿੰਡ...
Advertisement
ਪਿੰਡ ਹਰਗੜ੍ਹ ਦੇ ਨਜ਼ਦੀਕ ਚੋਅ ਵਿੱਚ ਬੁੱਧਵਾਰ ਸ਼ਾਮ ਰੁੜ੍ਹ ਗਏ ਫ਼ਤਿਹਗੜ੍ਹ ਥਿਆੜਾ ਦੇ 35 ਸਾਲਾ ਨੌਜਵਾਨ ਬਲਜਿੰਦਰ ਸਿੰਘ ਦੀ ਲਾਸ਼ ਵੀਰਵਾਰ ਸਵੇਰੇ ਹਾਦਸੇ ਵਾਲੀ ਥਾਂ ਤੋਂ ਕੁਝ ਕਿਲੋਮੀਟਰ ਦੂਰ ਚੋਅ ਦੇ ਕੰਢੇ ਦਰੱਖਤ ਵਿੱਚ ਫ਼ਸੀ ਮਿਲੀ। ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਅਤੇ ਪੁਲੀਸ ਨੇ ਮਿਲ ਕੇ ਲਾਸ਼ ਨੂੰ ਬਾਹਰ ਕੱਢਿਆ। ਬਲਜਿੰਦਰ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਚੋਅ ਵਿੱਚ ਆਏ ਹੜ੍ਹ ਨੂੰ ਦੇਖਣ ਗਿਆ ਸੀ। ਅਚਾਨਕ ਪੈਰ ਫ਼ਿਸਲਣ ਨਾਲ ਉਹ ਪਾਣੀ ਵਿੱਚ ਡਿੱਗ ਗਿਆ ਤੇ ਤੇਜ਼ ਵਹਾਅ ਕਾਰਨ ਚੋਅ ਵਿੱਚ ਵਹਿ ਗਿਆ। ਪਿੰਡ ਵਾਸੀਆਂ ਨੇ ਉਸ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਰਾਤ ਦੇ ਹਨ੍ਹੇਰੇ ਕਾਰਨ ਪਤਾ ਨਹੀਂ ਲੱਗ ਸਕਿਆ। ਤੜਕੇ ਉਸ ਦੀ ਲਾਸ਼ ਪਿੰਡ ਖਲਵਾਣਾ ਦੇ ਨੇੜੇ ਚੋਅ ਦੇ ਕੰਢੇ ਤੋਂ ਮਿਲੀ। ਲਾਸ਼ ਨੂੰ ਪੋਸਟ ਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।
Advertisement
Advertisement