ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਵੱਲੋਂ ਖੂਨਦਾਨ ਕੈਂਪ
ਗੁਰੂ ਨਾਨਕ ਮੋਦੀਖਾਨਾ ਟੈਰੀਟੇਬਲ ਟਰੱਸਟ ਲੋਹੀਆਂ ਖਾਸ ਨੇ ਸੋਚ ਸੈਂਟਰ ਸਿਆਟਲ ਦੇ ਸਹਿਯੋਗ ਨਾਲ ਆਪਣਾ 12ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਮੁਖੀ ਸਤਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਕਿਸੇ ਵੀ ਦਾਨੀ ਵੱਲੋਂ ਕੀਤਾ ਖੂਨਦਾਨ ਕਿਸੇ ਵੀ ਲੋੜਵੰਦ ਦੀ ਜ਼ਿੰਦਗੀ ਨੂੰ ਬਚਾਅ ਸਕਾ ਹੈ। ਇਸ ਕਰਕੇ ਹੀ ਖੂਨਦਾਨ ਕਰਨ ਨੂੰ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ ਕੈਂਪ ਵਿਚ 59 ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਜਿੰਨ੍ਹਾਂ ਵਿਚ ਉਨ੍ਹਾਂ ਦੀ ਸੰਸਥਾ ਦੇ 22 ਸੇਵਾਦਾਰ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸਮੇ ਲੋੜਵੰਦਾਂ ਨੂੰ ਖੂਨ ਉਪਲਬਦ ਕਰਵਾਉਣ ਲਈ ਸਾਲ ਵਿਚ 4 ਖੂਨਦਾਨ ਕੈਂ ਲਗਾਏ ਜਾਂਦੇ ਹਨ। ਇਸ ਮੌਕੇ ਦਵਿੰਦਰ ਸਿੰਘ ਬਿੱਲਾ, ਸੁਖਵਿੰਦਰ ਸਿੰਘ ਚੰਦੀ, ਅਮਰਜੀਤ ਸਿੰਘ ਅਹੂਜਾ, ਹਰਪ੍ਰੀਤ ਸਿੰਘ, ਕਰਮ ਚੰਦ ਸ਼ਰਮਾ, ਸਲਿੰਦਰ ਪਾਲ ਸਿੰਘ, ਸੁਰਜੀਤ ਸਿੰਘ ਜੰਮੂ, ਹਰਸ਼, ਗਗਨਦੀਪ ਸਿੰਘ, ਈਸ਼ਵਰ ਸਿੰਘ, ਸਾਬਿਜੋਤ ਸਿੰਘ, ਹਰਵਿੰਦਰ ਕੰਗ, ਰਵਨੀਤ ਕੌਰ ਅਤੇ ਪਾਇਲ ਸ਼ਰਮਾ ਆਦਿ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਦਾ ਸਰਟੀਫਿਕੇਟ ਅਤੇ ਰਿਫਰੈਸਮੈਂਟ ਨਾਲ ਸਨਮਾਨ ਕੀਤਾ ਗਿਆ ਅਤੇ ਦੋਆਬਾ ਬਲੱਡ ਸੈਂਟਰ ਕਪੂਰਥਲਾ ਦੀ ਡਾਕਟਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
