ਸਰਦਾਰ ਵੱਲਭ ਭਾਈ ਪਟੇਲ ਦੀ ਵਰ੍ਹੇਗੰਢ ਮੌਕੇ ਭਾਜਪਾ ਵੱਲੋਂ ‘ਰਨ ਫਾਰ ਯੂਨਿਟੀ’
ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਵਰ੍ਹੇਗੰਢ ਮੌਕੇ ਭਾਜਪਾ ਨੇ ‘ਰਨ ਫਾਰ ਯੂਨਿਟੀ’ ਕਰਵਾਈ, ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਮੀਨੂ ਸੇਠੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸੇਠੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਜੀਵਨ ਰਾਸ਼ਟਰ ਦੀ ਏਕਤਾ, ਦ੍ਰਿੜ ਸੰਕਲਪ...
Advertisement
ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਵਰ੍ਹੇਗੰਢ ਮੌਕੇ ਭਾਜਪਾ ਨੇ ‘ਰਨ ਫਾਰ ਯੂਨਿਟੀ’ ਕਰਵਾਈ, ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਮੀਨੂ ਸੇਠੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸੇਠੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਜੀਵਨ ਰਾਸ਼ਟਰ ਦੀ ਏਕਤਾ, ਦ੍ਰਿੜ ਸੰਕਲਪ ਅਤੇ ਤਿਆਗ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੇਵਲ ਰਾਜਨੀਤਿਕ ਸੰਗਠਨ ਹੀ ਨਹੀਂ ਬਲਕਿ ਇਹ ਸੰਸਕਾਰ, ਸੇਵਾ ਅਤੇ ਸਮਰਪਣ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਂਪੁਰਸ਼ਾਂ ਨੂੰ ਉੱਚਿਤ ਮਾਨ ਸਨਮਾਨ ਦੇਣ ਦਾ ਕੰਮ ਕੇਵਲ ਭਾਜਪਾ ਨੇ ਕੀਤਾ ਹੈ ਜਿਸ ਦੀ ਉਦਾਹਰਨ ਗੁਜਰਾਤ ਵਿਚ ਸਰਦਾਰ ਪਟੇਲ ਦੀ ਵਿਸ਼ਵ ਦੀ ਸਭ ਤੋਂ ਵਿਸ਼ਾਲ ਮੂਰਤੀ ਸਥਾਪਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਇਕ ਪ੍ਰਮੁੱਖ ਨੇਤਾ ਸਨ ਅਤੇ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੀ ਰਹੇ। ਇਹ ਦਿਨ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਡਾ. ਬਿੰਦੁਸਾਰ ਸ਼ੁਕਲਾ, ਜਤਿੰਦਰ ਸਿੰਘ ਸੈਣੀ, ਜਸਵਿੰਦਰ ਸਿੰਘ, ਸੁਧੀਰ ਸ਼ਰਮਾ, ਅਸ਼ਵਨੀ ਗੈਂਦ, ਅਵਤਾਰ ਸਿੰਘ ਕੰਗ, ਕਮਲ ਵਰਮਾ, ਪ੍ਰੇਮ ਬਜਾਜ ਅਤੇ ਚਿੰਟੂ ਹੰਸ ਮੌਜੂਦ ਸਨ।
Advertisement
Advertisement
