ਭਗਤ ਹਾਊਸ ਨੇ ਓਵਰਆਲ ਟਰਾਫੀ ਜਿੱਤੀ
ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ -ਭੋਗਪੁਰ ( ਜਲੰਧਰ) ਨੇ ਸਾਲਾਨਾ ਸਪੋਰਟਸ ਮੀਟ ਕਰਵਾਈ। ਭਗਤ ਹਾਊਸ, ਸੁਖਦੇਵ ਹਾਊਸ, ਰਾਜਗੁਰੂ ਹਾਊਸ ਅਤੇ ਆਜ਼ਾਦ ਹਾਊਸ ਨੇ ਮਾਰਚ ਫਾਸਟ ਤੋਂ ਬਾਅਦ ਸ਼ਾਟਪੁੱਟ, ਬ੍ਰਿਸਕ ਦੌੜ, ਬੂਟ-ਜੁਰਾਬਾਂ ਦੌੜ, ਬਿਸਕੁਟ ਦੌੜ, ਬਲੂਨ ਦੌੜ, ਰੱਸੀ ਟੱਪਾ,...
Advertisement
ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ -ਭੋਗਪੁਰ ( ਜਲੰਧਰ) ਨੇ ਸਾਲਾਨਾ ਸਪੋਰਟਸ ਮੀਟ ਕਰਵਾਈ। ਭਗਤ ਹਾਊਸ, ਸੁਖਦੇਵ ਹਾਊਸ, ਰਾਜਗੁਰੂ ਹਾਊਸ ਅਤੇ ਆਜ਼ਾਦ ਹਾਊਸ ਨੇ ਮਾਰਚ ਫਾਸਟ ਤੋਂ ਬਾਅਦ ਸ਼ਾਟਪੁੱਟ, ਬ੍ਰਿਸਕ ਦੌੜ, ਬੂਟ-ਜੁਰਾਬਾਂ ਦੌੜ, ਬਿਸਕੁਟ ਦੌੜ, ਬਲੂਨ ਦੌੜ, ਰੱਸੀ ਟੱਪਾ, ਲੰਮੀ ਛਾਲ, ਰੀਲੇਅ ਦੌੜ, 100 ਮੀਟਰ ਦੌੜ, 400 ਮੀਟਰ ਦੌੜ ਅਤੇ 800 ਮੀਟਰ ਦੌੜ ਮੁਕਾਬਲੇ ਹੋਏ। ਭਗਤ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫੀ ਜਿੱਤੀ। ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਐੱਸ ਜੀ ਪੀ ਸੀ ਦੇ ਸੁਪਰਡੈਂਟ ਜਸਵਿੰਦਰ ਸਿੰਘ ਮਾਂਕੂ, ਮਨਦੀਪ ਸਿੰਘ ਢੀਂਡਸਾ, ਰਮਨਪ੍ਰੀਤ ਸਿੰਘ, ਕੁਲਵੰਤ ਸਿੰਘ ਭੰਗੂ, ਜਗਦੇਵ ਸਿੰਘ ਸੈਣੀ, ਸਕੂਲ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਅਤੇ ਪ੍ਰਿੰਸੀਪਲ ਨਵਦੀਪ ਕੌਰ ਘੁੰਮਣ ਨੇ ਇਨਾਮ ਵੰਡੇ।
Advertisement
Advertisement
