ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਹਿਮਾਵਾ ਵਾਸੀਆਂ ਨੇ ਦੋ ਚੋਰਾਂ ਨੂੰ ਚੋਰੀ ਕੀਤੇ ਸਾਮਾਨ ਸਣੇ ਦਬੋਚਿਆ

ਪੱਤਰ ਪ੍ਰੇਰਕ ਮੁਕੇਰੀਆਂ, 22 ਅਕਤੂਬਰ ਬੀਤੀ ਰਾਤ ਕੰਢੀ ਦੇ ਪਿੰਡ ਬਹਿਮਾਵਾ ’ਚ ਲੋਕਾਂ ਨੇ ਹਰੀਜਨ ਸਰਾਂ ਦਾ ਲੋਹੇ ਦਾ ਗੇਟ ਚੋਰੀ ਕਰਦਿਆਂ ਦੋ ਜਣਿਆਂ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕੀਤਾ ਹੈ ਜਦੋਂ ਕਿ ਤੀਜਾ ਚੋਰ ਭੱਜਣ ਵਿੱਚ ਕਾਮਯਾਬ ਹੋ...
Advertisement

ਪੱਤਰ ਪ੍ਰੇਰਕ

ਮੁਕੇਰੀਆਂ, 22 ਅਕਤੂਬਰ

Advertisement

ਬੀਤੀ ਰਾਤ ਕੰਢੀ ਦੇ ਪਿੰਡ ਬਹਿਮਾਵਾ ’ਚ ਲੋਕਾਂ ਨੇ ਹਰੀਜਨ ਸਰਾਂ ਦਾ ਲੋਹੇ ਦਾ ਗੇਟ ਚੋਰੀ ਕਰਦਿਆਂ ਦੋ ਜਣਿਆਂ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕੀਤਾ ਹੈ ਜਦੋਂ ਕਿ ਤੀਜਾ ਚੋਰ ਭੱਜਣ ਵਿੱਚ ਕਾਮਯਾਬ ਹੋ ਗਿਆ। ਤਲਵਾੜਾ ਪੁਲੀਸ ਨੇ ਕੇਸ ਦਰਜ ਕਰਕੇ ਤੀਜੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਬਹਿਮਾਵਾ ਦੇ ਸਰਪੰਚ ’ਚ ਪੰਚਾਇਤ ਦੁਆਰਾ ਬਣਾਈ ਹਰੀਜਨ ਸਰਾਂ ’ਚ ਲੱਗੇ ਲੋਹੇ ਹੰਸ ਰਾਜ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਨੌਜਵਾਨ ਪਿੰਡ ਦੀ ਹਰੀਜਨ ਸਰਾਂ ’ਚ ਲੱਗੇ ਲੋਹੇ ਦੇ ਗੇਟ ਨੂੰ ਚੋਰੀ ਕਰਨ ਲੱਗੇ ਤਾਂ ਇਸ ਦੀ ਭਿਣਕ ਲੋਕਾਂ ਨੂੰ ਪੈ ਗਈ। ਜਿਨ੍ਹਾਂ ਨੇ ਤੁਰੰਤ ਲੋਹੇ ਦੇ ਗੇਟ ਸਮੇਤ 2 ਜਣਿਆਂ ਨੂੰ ਕਾਬੂ ਕਰ ਲਿਆ। ਪੁਲੀਸ ਨੂੰ ਸੂਚਿਤ ਕਰਨ ਉਪਰੰਤ ਮੌਕੇ ’ਤੇ ਪੁੱਜੇ ਏਐਸਆਈ ਓਮ ਪ੍ਰਕਾਸ਼ ਚੋਰਾਂ ਨੂੰ ਗ੍ਰਿਫਤਾਰ ਕਰਕੇ 3 ਜਣਿਆਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ ਵਾਸੀ ਪਿੰਡ ਫਤਿਹਪੁਰ, ਵਿਨੋਦ ਕੁਮਾਰ ਵਾਸੀ ਕਰਾੜੀ ਵਜੋਂ ਹੋਈ ਹੈ, ਜਦੋਂ ਕਿ ਫ਼ਰਾਰ ਹੋਏ ਮੁਲਜ਼ਮ ਰਮੇਸ਼ ਕੁਮਾਰ ਦੀ ਭਾਲ ਪੁਲੀਸ ਵਲੋਂ ਅਰੰਭ ਦਿੱਤੀ ਗਈ ਹੈ।

Advertisement
Show comments