ਬਾਬਾ ਸੁਰਜੀਤ ਸਿੰਘ ਮੁੜ ਆਟੋ ਯੂਨੀਅਨ ਦੇ ਬਣੇ ਪ੍ਰਧਾਨ
ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਭੋਗਪੁਰ ਦੇ ਪ੍ਰਧਾਨ ਦੀ ਚੋਂਣ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ। ਸਰਬਸੰਮਤੀ ਨਾਲ ਬਾਬਾ ਸੁਰਜੀਤ ਸਿੰਘ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਨੂੰ ਚੁਣਨ ਦੇ ਅਧਿਕਾਰੀ ਦਿੱਤੇ ਗਏ। ਬਾਬਾ ਸੁਰਜੀਤ ਸਿੰਘ ਨੇ ਮੈਂਬਰਾਂ...
Advertisement
ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਭੋਗਪੁਰ ਦੇ ਪ੍ਰਧਾਨ ਦੀ ਚੋਂਣ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ। ਸਰਬਸੰਮਤੀ ਨਾਲ ਬਾਬਾ ਸੁਰਜੀਤ ਸਿੰਘ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਨੂੰ ਚੁਣਨ ਦੇ ਅਧਿਕਾਰੀ ਦਿੱਤੇ ਗਏ। ਬਾਬਾ ਸੁਰਜੀਤ ਸਿੰਘ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਯੂਨੀਅਨ ਦੇ ਮੈਂਬਰਾਂ ਦੀਆਂ ਦਰਪੇਸ਼ ਸਮਸਿਆਵਾਂ ਸਰਕਾਰ ਦੇ ਵੱਖ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਹੱਲ ਕਰਾਉਣਗੇ। ਇਸ ਮੌਕੇ ਏਐੱਸਆਈ ਪਰਮਜੀਤ ਸਿੰਘ ਨੇ ਆਟੋ ਯੂਨੀਅਨ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਵਹੀਕਲਜ਼ ਦੇ ਕਾਗਜ਼ਾਤ ਠੀਕ ਅਤੇ ਯੋਗ ਰੱਖਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।
Advertisement
Advertisement