ਰੋਟਰੀ ਕਲੱਬ ਵੱਲੋਂ ਜਾਗਰੂਕਤਾ ਸੈਮੀਨਾਰ
ਇਥੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਵੱਲੋਂ ਵੱਖ-ਵੱਖ ਲੋਕ ਭਲਾਈ ਦੇ ਪ੍ਰਾਜੈਕਟਾਂ ’ਤੇ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਕਲੱਬ ਵੱਲੋਂ ਪ੍ਰਧਾਨ ਵਿਕਾਸ ਖੁੱਲਰ ਅਤੇ ਸੈਕਟਰੀ ਵਿਜੈ ਤੁਲੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਫਦਰਪੁਰ ਵਿੱਚ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕਰਨ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਪ੍ਰਧਾਨ ਵਿਕਾਸ ਖੁੱਲਰ ਅਤੇ ਸੈਕਟਰੀ ਵਿਜੈ ਤੁਲੀ ਨੇ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਤੇ ਪਲਾਸਟਿਕ ਦੇ ਇਸਤੇਮਾਲ ਨੂੰ ਘਟਾਉਣ ਲਈ ਪ੍ਰੇਰਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਸਕੂਲ ਦੀਆਂ ਖਾਲੀ ਥਾਵਾਂ ’ਤੇ ਵੱਖ-ਵੱਖ ਕਿਸਮਾਂ ਦੇ ਬੂਟੇ ਵੀ ਲਗਾਏ। ਸਕੂਲ ਦੀ ਪ੍ਰਿਸੀਪਲ ਹਰਵਿੰਦਰ ਕੌਰ ਨੇ ਇਸ ਉਪਰਾਲੇ ਲਈ ਧੰਨਵਾਦ ਕਰਦਿਆ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕੁਮਾਰ ਮੈਣੀ, ਕੁਲਵਿੰਦਰ ਸਿੰਘ, ਡੀ.ਆਰ ਰਲਹਣ, ਦਵਿੰਦਰ ਰੋਜ਼ੀ, ਸੰਜੀਵ ਸ਼ਰਮਾ, ਰਾਜੀਵ ਕੁੰਦਰਾ, ਵਿਸ਼ਾਲ ਖੋਸਲਾ, ਨੀਰਜ ਵਾਲੀਆ, ਅਰੁਣਦੀਪ ਅਰੋੜਾ, ਜਸਵਿੰਦਰ ਸਿੰਘ ਰਾਣਾ, ਬੇਅੰਤ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।