ਏਡਿਡ ਸਕੂਲ ਯੂਨੀਅਨ ਵੱਲੋਂ ਸਨਮਾਨ ਸਮਾਗਮ
ਏਡਿਡ ਸਕੂਲ ਯੂਨੀਅਨ ਵੱਲੋਂ ਪ੍ਰਧਾਨ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਐਵਲਿਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ਜਨਰਲ ਸਕੱਤਰ ਰਵਿੰਦਰ ਗੁਪਤਾ, ਪ੍ਰਿੰਸੀਪਲ ਰਣਜੀਤ ਸਿੰਘ, ਦਵਿੰਦਰ ਗੁਪਤਾ, ਭਗਵਾਨ ਦਾਸ, ਵਿਜੈ ਸ਼ਰਮਾ, ਰਾਜਨ ਸੂਦ, ਪ੍ਰਿੰਸੀਪਲ ਮਦਨ ਜੋਸ਼ੀ, ਤਰਸੇਮ ਮਸੀਹ, ਸਦਾ ਨੰਦ, ਸੁਨੀਤਾ ਭੱਟੀ, ਰੇਣੂ, ਸਵਿਤਾ ਗੁਪਤਾ, ਮਨਦੀਪ ਕੌਰ, ਅਨੀਤਾ ਘਈ, ਸਤਿਆਵਤੀ, ਪ੍ਰਿੰਸੀਪਲ ਸੰਦੀਪ ਕੁਮਾਰ, ਡਾ. ਰਾਕੇਸ਼ ਸ਼ਰਮਾ ਆਦਿ ਪੈਨਸ਼ਨਰ ਸ਼ਾਮਲ ਹੋਏ।
ਇਸ ਮੌਕੇ ਯੂਨੀਅਨ ਵੱਲੋਂ ਪ੍ਰਿੰਸੀਪਲ ਮਨਜੀਤ ਮੱਲ ਅਤੇ 80 ਸਾਲਾਂ ਤੋਂ ਵੱਧ ਦੀ ਪੈਨਸ਼ਨਰ ਵਿਕਟੋਰੀਆ ਏਵਟ ਨੂੰ ਵਿਦਿਅਕ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਦੋਸ਼ਾਲੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਨਰਲ ਸਕੱਤਰ ਰਵਿੰਦਰ ਗੁਪਤਾ ਅਤੇ ਪ੍ਰਿੰਸੀਪਲ ਰਣਜੀਤ ਸਿੰਘ ਨੇ ਸਿੱਖਿਆ ਦੇ ਖੇਤਰ ਵਿੱਚ ਮਨਜੀਤ ਮੱਲ ਅਤੇ ਵਿਕਟੋਰੀਆ ਏਵਟ ਦੇ ਯੋਗਦਾਨ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਨ੍ਹਾਂ ਨੂੰ ਸਮਾਜ ਲਈ ਪ੍ਰੇਰਨਾ ਸਰੋਤ ਦੱਸਿਆ। ਜਦ ਕਿ ਏਡਿਡ ਯੂਨੀਅਨ ਦੇ ਸੁਸ਼ੀਲ ਸਿੰਘ ਅਤੇ ਹੋਰਾਂ ਨੇ ਮਾਨਤਾ ਪ੍ਰਾਪਤ ਸਕੂਲਾਂ ਦੀ ਮੌਜੂਦਾ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ।
