ਸਕੂਲ ’ਚ ਅਥਲੈਟਿਕਸ ਕਰਵਾਈ
ਨੇੜਲੇ ਕਸਬਾ ਭੰਗਾਲਾ ਦੇ ਗਲੋਬਲ ਪਬਲਿਕ ਸਕੂਲ ਰੰਗਾਂ ਵਿੱਚ ਅਥਲੈਟਿਕਸ ਕਰਵਾਈ ਗਈ। ਅਥਲੈਟਿਕ ਮੁਕਾਬਲਿਆਂ ਦੀ ਸ਼ੁਰੂਆਤ ਪ੍ਰਿੰਸੀਪਲ ਰਾਜੀਵ ਰਾਣਾ ਨੇ ਸ਼ਮ੍ਹਾ ਰੁਸ਼ਨਾਉਣ ਉਪਰੰਤ ਕੌਮੀ ਗੀਤ ਗਾਉਣ ਨਾਲ ਕੀਤੀ ਗਈ। ਇਸ ਮੌਕੇ ਦੌੜ, ਖੋ-ਖੋ, ਰੱਸਾ ਕੱਸੀ, ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ।...
Advertisement
ਨੇੜਲੇ ਕਸਬਾ ਭੰਗਾਲਾ ਦੇ ਗਲੋਬਲ ਪਬਲਿਕ ਸਕੂਲ ਰੰਗਾਂ ਵਿੱਚ ਅਥਲੈਟਿਕਸ ਕਰਵਾਈ ਗਈ। ਅਥਲੈਟਿਕ ਮੁਕਾਬਲਿਆਂ ਦੀ ਸ਼ੁਰੂਆਤ ਪ੍ਰਿੰਸੀਪਲ ਰਾਜੀਵ ਰਾਣਾ ਨੇ ਸ਼ਮ੍ਹਾ ਰੁਸ਼ਨਾਉਣ ਉਪਰੰਤ ਕੌਮੀ ਗੀਤ ਗਾਉਣ ਨਾਲ ਕੀਤੀ ਗਈ। ਇਸ ਮੌਕੇ ਦੌੜ, ਖੋ-ਖੋ, ਰੱਸਾ ਕੱਸੀ, ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦੀ ਸਮਾਪਤੀ ਲੋਕ ਨਾਚ ਅਤੇ ਭੰਗੜੇ ਨਾਲ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਵਿੰਦਰ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਬੱਚਿਆ ਦੀ ਖੇਡ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਦਿਆਂ ਜੇਤੂ ਬੱਚਿਆ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
Advertisement
Advertisement
