ਕਿੱਲੋ ਤੋਂ ਵੱਧ ਗਾਂਜੇ ਸਣੇ ਕਾਬੂ
ਸਥਾਨਕ ਪੁਲੀਸ ਨੇ ਗਾਂਜੇ ਸਣੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਿਕੰਦਰ ਸਿੰਘ ਐੱਸ ਐੱਚ ਓ ਨੇ ਦੱਸਿਆਂ ਕਿ ਉਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਏ ਐੱਸ ਆਈ ਨਰੇਸ਼ ਕੁਮਾਰ ਚੌਕੀ ਇੰਚਾਰਜ...
Advertisement
ਸਥਾਨਕ ਪੁਲੀਸ ਨੇ ਗਾਂਜੇ ਸਣੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਿਕੰਦਰ ਸਿੰਘ ਐੱਸ ਐੱਚ ਓ ਨੇ ਦੱਸਿਆਂ ਕਿ ਉਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਏ ਐੱਸ ਆਈ ਨਰੇਸ਼ ਕੁਮਾਰ ਚੌਕੀ ਇੰਚਾਰਜ ਧੁਲੇਤਾ ਨੇ ਪੁਲੀਸ ਪਾਰਟੀ ਸਣੇ ਬੜਾ ਪਿੰਡ-ਮਨਸੂਰਪੁਰ ਸੜਕ ’ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਸੁਮਨ ਮਿਸ਼ਰਾ ਉਰਫ਼ ਸੁਮਨ ਵਾਸੀ ਕੋਲ ਟੋਲ ਸੁੱਖਸੈਨਾ ਥਾਣਾ ਬਡਾਡਾ ਕੋਠੀ ਬਿਹਾਰ ਹਾਲ ਵਾਸੀ ਪਿੰਡ ਰੁੜਕਾ ਖੁਰਦ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿੱਲੋ 350 ਗ੍ਰਾਮ ਗਾਂਜਾ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement