ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

28 ਕਿਲੋ ਅਫ਼ੀਮ ਸਮੇਤ ਕਾਬੂ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਵੱਲੋਂ ਸੀਨੀਅਰ ਪੁਲੀਸ ਕਪਤਾਨ ਡਾ. ਮਹਿਤਾਬ ਸਿੰਘ ਦੀ ਅਗਵਾਈ ਵਿੱਚ ਮੁਲਜ਼ਮ ਨੂੰ 28 ਕਿਲੋ 80.46 ਗਰਾਮ ਅਫ਼ੀਮ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਬਿਆਸ ਨਾਲ ਸਬੰਧਤ ਪਿੰਡ ਚੱਕ...
Advertisement
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਵੱਲੋਂ ਸੀਨੀਅਰ ਪੁਲੀਸ ਕਪਤਾਨ ਡਾ. ਮਹਿਤਾਬ ਸਿੰਘ ਦੀ ਅਗਵਾਈ ਵਿੱਚ ਮੁਲਜ਼ਮ ਨੂੰ 28 ਕਿਲੋ 80.46 ਗਰਾਮ ਅਫ਼ੀਮ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਬਿਆਸ ਨਾਲ ਸਬੰਧਤ ਪਿੰਡ ਚੱਕ ਠੱਠੀਆਂ ਵਾਸੀ ਇੰਦਰਜੀਤ ਸਿੰਘ ਵਜੋਂ

ਹੋਈ ਹੈ। ਇਸ ਸਬੰਧੀ ਪੁਲੀਸ ਕਪਤਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਨਵਾਂ ਸ਼ਹਿਰ ਦੀ ਪੁਲੀਸ ਪਾਰਟੀ ਵੱਲੋਂ ਉਕਤ ਵਿਅਕਤੀ ਨੂੰ ਨਵਾਂ ਸ਼ਹਿਰ ਦੇੇ ਬਾਈਪਾਸ ਉੱਪਰ ਸਥਿਤ ਮਹਾਲੋਂ ਪਿੰਡ ਕੋਲ ਲਾਏ ਨਾਕੇ ਦੌਰਾਨ ਕਾਬੂ ਕੀਤਾ ਗਿਆ ਹੈ। ਪੁਲੀਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣੇ ਗੱਡੀ ’ਤੇ ਉਕਤ ਸਥਾਨ ਕੋਲੋਂ ਗੁਜ਼ਰ ਰਿਹਾ ਸੀ। ਗੱਡੀ ਦੀ ਤਲਾਸ਼ੀ ਦੌਰਾਨ ਗੱਡੀ ਦੇ ਗੀਅਰ ਬਾਕਸ ਕੋਲੋਂ, ਉਸ ਤੋੋਂ ਬਾਅਦ ਉਸ ਦੇ ਘਰੋਂ ਅਤੇੇ ਹੋਰ ਤਫ਼ਤੀਸ਼ ਦੌਰਾਨ ਇੱਕ ਹੋਰ ਥਾਂ ਤੋੋਂ ਉਕਤ ਅਫ਼ੀਮ ਬਰਾਮਦ ਕੀਤੀ ਗਈ ਹੈ। ਪੁਲੀਸ ਦੀ ਤਫ਼ਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਅਫ਼ੀਮ ਨੂੰ ਦਵਿੰਦਰ ਕੁਮਾਰ ਉਰਫ਼ ਲਾਲਾ ਵਾਸੀ

Advertisement

ਖੋਜਾ ਥਾਣਾ ਰਾਹੋਂ ਹਾਲ ਵਾਸੀ ਸਲੋਹ ਰੋਡ ਨਵਾਂ ਸ਼ਹਿਰ ਜੋ ਇਸ ਵਕਤ ਜੇਲ੍ਹ ਵਿੱਚ ਬੰਦ ਹੈ, ਦੇ ਕਹਿਣ ’ਤੇ ਇਹ ਨਸ਼ਾ ਸਪਲਾਈ ਕਰਨ ਆਇਆ ਸੀ। ਉਕਤ ਪੁਲੀਸ ਅਧਿਕਾਰੀਆਂ ਵੱਲੋਂ ਇਸ ਅਫ਼ੀਮ ਦੀ ਬਰਾਮਦਗੀ ਲਈ ਉਪ ਪੁਲੀਸ ਕਪਤਾਨ ਨਿਰਮਲ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਨੀਰਜ ਚੌਧਰੀ ਦੀ ਮੁਸ਼ਤੈਦੀ ਦੀ ਸ਼ਲਾਘਾ ਵੀ ਕੀਤੀ ਗਈ ਹੈ।

Advertisement
Show comments