ਘਰ ’ਚ ਦਾਖ਼ਲ ਹੋ ਕੇ ਹਥਿਆਰਾਂ ਨਾਲ ਹਮਲਾ
ਅਲਾਵਲਪੁਰ ਵਿਖੇ ਘਰ ’ਚ ਦਾਖ਼ਲ ਹੋ ਕੇ ਪਰਿਵਾਰ ਉੱਪਰ ਹਮਲਾ ਕਰ ਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ 2 ਵਜੇ ਦੇ ਕਰੀਬ 6 ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਮੁਹੱਲਾ ਰਾਮਗੜ੍ਹੀਆ ਦੇ ਵਾਸੀ ਪਰਮਜੀਤ ਸਿੰਘ (60), ਗੌਰਵ...
Advertisement
ਅਲਾਵਲਪੁਰ ਵਿਖੇ ਘਰ ’ਚ ਦਾਖ਼ਲ ਹੋ ਕੇ ਪਰਿਵਾਰ ਉੱਪਰ ਹਮਲਾ ਕਰ ਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ 2 ਵਜੇ ਦੇ ਕਰੀਬ 6 ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਮੁਹੱਲਾ ਰਾਮਗੜ੍ਹੀਆ ਦੇ ਵਾਸੀ ਪਰਮਜੀਤ ਸਿੰਘ (60), ਗੌਰਵ ਕੁਮਾਰ (29), ਰਜਿੰਦਰ ਕੌਰ (56) ਪਤਨੀ ਪਰਮਜੀਤ, ਵਿੱਕੀ ਕੁਮਾਰ (32) ਉੱਪਰ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਡੀ ਐੱਸ ਪੀ ਰਜੀਵ ਕੁਮਾਰ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਕਰ ਰਹੇ ਹਨ। ਪੀੜਿਤ ਪਰਿਵਾਰ ਉੱਪਰ ਹੋਏ ਹਮਲੇ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਹੈ। ਸ਼ਹਿਰ ਵਿੱਚ ਲੱਗੇ ਹੋਏ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
Advertisement
Advertisement
