ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਖ਼ਮੀ ’ਤੇ ਸਿਵਲ ਹਸਪਤਾਲ ’ਚ ਮੁੜ ਹਮਲਾ

ਇੱਥੋਂ ਦੇ ਪਿੰਡ ਪੰਡੋਰੀ ਵਿੱਚ ਇੱਕ ਵਿਅਕਤੀ ਨੂੰ ਕੁੱਝ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਜਿਸਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ ਪਰ ਉੱਥੇ ਵੀ ਇਲਾਜ ਦੌਰਾਨ ਹਮਲਾਵਰਾਂ ਨੇ ਪੁੱਜ ਕੇ ਐਮਰਜੈਂਸੀ (ਓਟੀ) ’ਚ...
ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ ਪੀੜਤ ਦਿਆਲ ਚੰਦ।
Advertisement

ਇੱਥੋਂ ਦੇ ਪਿੰਡ ਪੰਡੋਰੀ ਵਿੱਚ ਇੱਕ ਵਿਅਕਤੀ ਨੂੰ ਕੁੱਝ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਜਿਸਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ ਪਰ ਉੱਥੇ ਵੀ ਇਲਾਜ ਦੌਰਾਨ ਹਮਲਾਵਰਾਂ ਨੇ ਪੁੱਜ ਕੇ ਐਮਰਜੈਂਸੀ (ਓਟੀ) ’ਚ ਜਾ ਕੇ ਤੇਜ਼ਧਾਰ ਹਥਿਆਰਾਂ ਨਾਲ ਉਸਦੀ ਹੋਰ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਹਾਲਤ ਹੋਰ ਨਾਜ਼ੁਕ ਹੋ ਗਈ। ਜ਼ਖਮੀ ਦੀ ਪਛਾਣ ਦਿਆਲ ਚੰਦ ਵਾਸੀ ਬਲਾਲੋਂ ਵਜੋਂ ਹੋਈ ਹੈ ਜਿਸਨੇ ਦੱਸਿਆ ਕਿ ਉਹ ਪੰਡੋਰੀ ਪਿੰਡ ’ਚ ਕਿਸੇ ਵਿਅਕਤੀ ਨੂੰ ਮਿਲਣ ਗਿਆ ਸੀ ਜਿੱਥੇ ਉਸ ’ਤੇ ਹਮਲਾ ਕੀਤਾ ਗਿਆ ਸੀ ਤੇ ਉਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ। ਇੱਥੇ ਐਮਰਜੈਂਸੀ ਵਾਰਡ ’ਚ ਉਸਦੇ ਟਾਂਕੇ ਲੱਗ ਰਹੇ ਸਨ ਤੇ ਉਸਦੇ ਪੱਟੀਆਂ ਹੋ ਰਹੀਆਂ ਸਨ ਤਾਂ 7-8 ਨੌਜਵਾਨ ਆਏ ਤੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਸਿਟੀ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐੱਸਐੱਚਓ ਸਦਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੰਡੋਰੀ ਵਿੱਚ ਹੋਏ ਹਮਲੇ ਦੇ ਸਬੰਧ ’ਚ ਪੁਲੀਸ ਨੇ ਸੋਨੂੰ ਬਲਾਲੋਂ ਤੇ ਉਸਦੇ ਸਾਥੀਆਂ ’ਤੇ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Advertisement
Advertisement