ਰਿਆਤ ਕਾਲਜ ਆਫ਼ ਲਾਅ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 16 ਅਗਸਤ
ਰਿਆਤ ਕਾਲਜ ਆਫ਼ ਲਾਅ ਰੈਲ ਮਾਜਰਾ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ‘ਅਭਿਨੰਦਨ’ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕੀਤਾ ਗਿਆ । ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ: ਮੋਨਿਕਾ ਸ਼ਰਮਾ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰੋਗਰਾਮ ਦਾ ਆਗਾਜ਼ ਕੰਵਲਜੀਤ ਸਿੰਘ ਬਾਜਵਾ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਸ੍ਰੀ ਬਾਜਵਾ ਵਲੋਂ ਬੀ.ਏ.ਐੱਲ.ਬੀ (ਆਨਰਸ) ਤੀਸਰੇ ਸਮੈਸਟਰ ਦੀ ਵਿਦਿਆਰਥਣ ਖੁਸ਼ੀ ਜੈਨ, ਬੀ.ਕਾਮ ਐਲ.ਐਲ.ਬੀ (ਆਨਰਜ਼) ਤੀਸਰੇ ਸਮੈਸਟਰ ਦੀ ਵਿਦਿਆਰਥਣ ਰਾਜਦੀਪ ਕੌਰ, ਬੀ.ਕਾਮ ਐਲ.ਐਲ.ਬੀ (ਆਨਰਜ਼) 7ਵੇਂ ਸਮੈਸਟਰ ਦੀ ਸ਼ਵੇਤਾ ਅਗਰਵਾਲ, ਬੀ.ਕਾਮ ਐਲ.ਐਲ.ਬੀ (ਆਨਰਜ਼) 7ਵੇਂ ਸਮੈਸਟਰ ਦੇ ਹਿਮਾਂਸ਼ੂ ਬਾਂਸਲ ਕੋਮਲ, ਬੀ.ਏ. ਐਲ.ਐਲ.ਬੀ.(ਆਨਰਜ਼) 7ਵਾਂ ਸਮੈਸਟਰ, ਬੀ.ਏ.ਐਲ.ਐਲ.ਬੀ. ਦੀ ਹਿਆ ਪਾਰੁਲ ਸ਼ਰਮਾ ਅਤੇ ਬੀ.ਕਾਮ ਐਲਐਲਬੀ ਦੇ ਆਰੀਅਨ ਧਵਨ ਆਦਿ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸਮਾਗਮ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ: ਮਹਿੰਦਰ ਸਿੰਘ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ। ਅਖੀਰ ਵਿੱਚ ਡਾ. ਮਨੀਸ਼ ਕੁਮਾਰ ਡੀਨ ਅਕਾਦਮਿਕ ਨੇ ਸਾਰਿਆਂ ਦਾ ਧੰਨਵਾਦ ਕੀਤਾ।
