ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰਦੋਥਲਾ ’ਚ ਸਾਲਾਨਾ ਜੋੜ ਮੇਲਾ

ਦਸੂਹਾ: ਇਥੇ ਨੇੜਲੇ ਪਿੰਡ ਹਰਦੋਥਲਾ ਵਿਖੇ ਦਰਬਾਰੇ ਅੋਲਿਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਦਾ ਸਾਲਾਨਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ। ਗੱਦੀਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਰਹਿਨੁਮਾਈ ਹੇਠ ਕਰਵਾਏ ਦੋ ਰੋਜ਼ਾ ਮੇਲੇ ਵਿੱਚ ਅਜ਼ਮੇਰ ਸ਼ਰੀਫ ਤਾਰਾਗੜ੍ਹ ਤੋਂ ਪੀਰ ਸਅਯੱਦ ਸ਼ਾਕਿਰ ਹੁਸੈਨ,...
Advertisement

ਦਸੂਹਾ: ਇਥੇ ਨੇੜਲੇ ਪਿੰਡ ਹਰਦੋਥਲਾ ਵਿਖੇ ਦਰਬਾਰੇ ਅੋਲਿਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਦਾ ਸਾਲਾਨਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ। ਗੱਦੀਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਰਹਿਨੁਮਾਈ ਹੇਠ ਕਰਵਾਏ ਦੋ ਰੋਜ਼ਾ ਮੇਲੇ ਵਿੱਚ ਅਜ਼ਮੇਰ ਸ਼ਰੀਫ ਤਾਰਾਗੜ੍ਹ ਤੋਂ ਪੀਰ ਸਅਯੱਦ ਸ਼ਾਕਿਰ ਹੁਸੈਨ, ਰਾਜਾ ਬਾਈ ਤੇ ਵਿਧਾਇਕ ਕਰਮਬੀਰ ਘੁੰਮਣ ਸਮੇਤ ਵੱਖ ਵੱਖ ਖੇਤਰਾਂ ਨਾਲ ਸਬੰਧਤ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। 24 ਜੂਨ ਦੀ ਸ਼ਾਮ ਨੂੰ ਚਿਰਾਗ ਅਤੇ 25 ਨੂੰ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। 24 ਜੂਨ ਦੀ ਰਾਤ ਨੂੰ ਪਰਵੇਜ਼ ਆਲਮ, ਸ਼ੋਕਤ ਸਾਬਰੀ ਤੇ ਕੁਲਦੀਪ ਕਾਦਰ ਦੀਆਂ ਕਵਾਲ ਪਾਰਟੀਆਂ ਨੇ ਸੂਫੀ ਰੰਗ ਬਿਖੇਰੇ। 25 ਜੂਨ ਦਿਨ ਵੇਲੇ ਸੂਫੀ ਫਨ੍ਹਕਾਰ ਸਰਦਾਰ ਅਲੀ, ਮੁਕੇਸ਼ ਅਨਾਇਤ ਤੇ ਜਤਿੰਦਰ ਮਾਨ ਨੇ ਮਹਿਫ਼ਲ ਨੂੰ ਸੂਫੀਆਨਾ ਰੰਗ ਵਿੱਚ ਰੰਗਿਆ। ਇਸ ਮੌਕੇ ਮੁੱਖ ਪ੍ਰਬੰਧਕ ਤਰਸੇਮ ਸਿੰਘ, ਕੁਲਵਿੰਦਰ ਸ਼ਾਹ, ਡਾ. ਸੁਖਵਿੰਦਰ ਸਿੰਘ, ਰਿੰਕੂ ਮਹਿਰਾ, ਆਰ.ਵੀ ਅਰੋੜਾ, ਰਾਜਿੰਦਰ ਭੰਡਾਰੀ, ਮਿਹਰ ਸਿੰਘ ਕਾਲਾ, ਰਾਜੂ ਪ੍ਰਜਾਪਤੀ ਅਤੇ ਅਮਿਤ ਹਾਂਡਾ ਹਾਜ਼ਰ ਸਨ। -ਪੱਤਰ ਪ੍ਰੇਰਕ

 

Advertisement

 

Advertisement
Show comments