ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਕਿਤਾ ਮੈਨਨ ਨੂੰ ਮਿਸਿਜ਼ ਚਾਰਮਿੰਗ ਖ਼ਿਤਾਬ

ਮੁਕਾਬਲੇ ਵਿੱਚ 25 ਹਜ਼ਾਰ ਉਮੀਦਵਾਰਾਂ ਨੇ ਲਿਆ ਸੀ ਹਿੱਸਾ
ਡਾ. ਅੰਕਿਤਾ ਮੈਨਨ ਨੂੰ ਤਾਜ ਪਹਿਨਾਏ ਜਾਣ ਦੀ ਝਲਕ।
Advertisement

ਹੁਸ਼ਿਆਰਪੁਰ ਦੀ ਜੰਮਪਲ ਡਾ. ਅੰਕਿਤਾ ਮੈਨਨ ਨੇ ਮਿਸਿਜ਼ ਵਰਲਡ ਇੰਟਰਨੈਸ਼ਨਲ-2025 ਪ੍ਰਤੀਯੋਗਤਾ ਦੀ ਚਾਰਮਿੰਗ ਕੈਟਾਗਰੀ ਦਾ ਤਾਜ ਆਪਣੇ ਨਾਂਅ ਕੀਤਾ ਹੈ। ਲੰਘੇ ਦਿਨ ਗੁਰੂਗ੍ਰਾਮ ’ਚ ਹੋਏ ਮੁਕਾਬਲੇ ’ਚ ਲਗਪਗ 25 ਹਜ਼ਾਰ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ 150 ਫਾਈਨਲ ਤੱਕ ਪੁੱਜੇ ਸਨ। ਡਾ. ਅੰਕਿਤਾ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਜਲ ਪ੍ਰਬੰਧਨ ’ਤੇ ਪੀਐੱਚਡੀ ਕੀਤੀ ਹੈ ਅਤੇ ਇਸ ਵੇਲੇ ਉਹ ਗੁਰੂ ਜਲ ਸੰਸਥਾ ਨਾਲ ਜੁੜੀ ਹੋਈ ਹੈ ਜੋ ਭਾਰਤ ਦੇ ਜਲ ਸਰੋਤਾਂ ਦੀ ਸੁਰਜੀਤੀ ਅਤੇ ਵਾਤਾਵਰਨ ਪ੍ਰਣਾਲੀਆਂ ਨੂੰ ਬਹਾਲ ਕਰਨ ਦਾ ਕੰਮ ਕਰਦੀ ਹੈ। ਅੰਕਿਤਾ ਹੁਸ਼ਿਆਰਪੁਰ ਦੇ ਪ੍ਰਸਿੱਧ ਵਕੀਲ ਵੀ.ਕੇ ਮੈਨਨ ਅਤੇ ਅਧਿਆਪਕਾ ਮੀਨਾਕਸ਼ੀ ਮੈਨਨ ਦੀ ਬੇਟੀ ਹੈ ਤੇ ਉਹ ਆਰਕੀਟੈਕਟ ਡਿਜ਼ਾਈਨਰ ਦੀਪੇਸ਼ ਕਾਲੜਾ ਨਾਲ ਵਿਆਹੀ ਹੋਈ ਹੈ। ਅੰਕਿਤਾ ਮੈਨਨ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ ਹੈ।

Advertisement
Advertisement
Show comments