ਸੰਸਦ ਮੈਂਬਰ ਦੇ ਘਰ ਅੱਗੇ ਧਰਨਾ ਦੇਣਗੀਆਂ ਆਂਗਣਵਾੜੀ ਵਰਕਰਾਂ
                    ਆਂਗਣਵਾੜੀ ਵਰਕਰਜ਼ ਯੂਨੀਅਨ ਬਲਾਕ ਲੋਹੀਆਂ ਖਾਸ ਦੀ ਪ੍ਰੈੱਸ ਸਕੱਤਰ ਕਸ਼ਮੀਰ ਕੌਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਮੰਨਵਾਉਣ ਲਈ ਆਂਗਣਵਾੜੀ ਫੈਡਰੇਸ਼ਨ ਆਫ ਇੰਡੀਆਂ ਦੇ ਸੱਦੇ ’ਤੇ ਉਨ੍ਹਾਂ ਦੀ ਯੂਨੀਅਨ ਜਲੰਧਰ ਦੇ ਸੰਸਦ...
                
        
        
    
                 Advertisement 
                
 
            
        
                ਆਂਗਣਵਾੜੀ ਵਰਕਰਜ਼ ਯੂਨੀਅਨ ਬਲਾਕ ਲੋਹੀਆਂ ਖਾਸ ਦੀ ਪ੍ਰੈੱਸ ਸਕੱਤਰ ਕਸ਼ਮੀਰ ਕੌਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਮੰਨਵਾਉਣ ਲਈ ਆਂਗਣਵਾੜੀ ਫੈਡਰੇਸ਼ਨ ਆਫ ਇੰਡੀਆਂ ਦੇ ਸੱਦੇ ’ਤੇ ਉਨ੍ਹਾਂ ਦੀ ਯੂਨੀਅਨ ਜਲੰਧਰ ਦੇ ਸੰਸਦ ਮੈਂਬਰ ਦੇ ਘਰ ਅੱਗੇ 5 ਨਵੰਬਰ ਨੂੰ ਧਰਨਾ ਲਗਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਿਛਲੇ 50 ਸਾਲਾਂ ਤੋਂ ਵਰਕਰਾਂ ਨੂੰ 4500 ਅਤੇ ਹੈਲਪਰਾਂ ਨੂੰ 2250 ਰੁਪਏ ਮਾਣਭੱਤਾ ਦੇ ਕੇ ਉਨ੍ਹਾਂ ਦਾ ਸੋਸ਼ਣ ਅਤੇ ਨਿਰਾਦਰ ਕਰਦੀ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ ਮੁਲਾਜ਼ਮਾਂ ਦੇ ਤੀਜੇ ਅਤੇ ਹੈਲਪਰਾਂ ਨੂੰ ਚੌਥੇ ਦਰਜੇ ਦੇ ਮੁਲਾਜ਼ਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇ। ਦੂਜੇ ਮੁਲਾਜ਼ਮਾਂ ਵਾਂਗ ਮੈਡੀਕਲ ਭੱਤਾ ਦਿਤਾ ਜਾਵੇ। ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ ਅਤੇ ਸੈਂਟਰਾਂ ਨੂੰ ਪੈਕਟਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਖਾਣਾ ਦੇਣ ਦੀ ਬਜਾਏ ਕੱਚਾ ਰਾਸ਼ਨ ਦਿੱਤਾ ਜਾਵੇ। 
            
        
    
    
    
    
                 Advertisement 
                
 
            
        
                 Advertisement 
                
 
            
         
 
             
            