ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਮਆਰ ਸਿਟੀ ਸਕੂਲ ’ਚ ਸਾਲਾਨਾ ਸਮਾਗਮ ਕਰਵਾਇਆ

ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਐੱਮਆਰ ਸਿਟੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਲਾਚੌਰ ਵਿੱਚ ‘ਅਨੂਗੂੰਜ’ ਥੀਮ ਆਧਾਰਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਮੁੱਖ ਮਹਿਮਾਨ ਵਜੋਂ ਪੁੱਜੇ। ਸਮਾਗਮ ਦਾ ਆਰੰਭ ਸਕੂਲ ਦੇ ਡਾਇਰੈਕਟਰ ਸੁਮਿਤ ਚੌਧਰੀ ਭੂੰਬਲਾ...
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। -ਫੋਟੋ: ਗਹੂੰਣ
Advertisement

ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਐੱਮਆਰ ਸਿਟੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਲਾਚੌਰ ਵਿੱਚ ‘ਅਨੂਗੂੰਜ’ ਥੀਮ ਆਧਾਰਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਮੁੱਖ ਮਹਿਮਾਨ ਵਜੋਂ ਪੁੱਜੇ। ਸਮਾਗਮ ਦਾ ਆਰੰਭ ਸਕੂਲ ਦੇ ਡਾਇਰੈਕਟਰ ਸੁਮਿਤ ਚੌਧਰੀ ਭੂੰਬਲਾ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਨਾਟਕ, ਗੀਤਾਂ ਅਤੇ ਕਵਿਤਾਵਾਂ ਰਾਹੀਂ ਜਿੱਥੇ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ, ਉੱਥੇ ਭੰਗੜੇ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਸਰੋਤਿਆਂ ਦੇ ਮਨ ਮੋਹ ਲਏ। ਇਸ ਮੌਕੇ ਸ੍ਰੀ ਰੌੜੀ ਨੇ ਕਿਹਾ ਕਿ ਐੱਮਆਰ ਸਿਟੀ ਸਕੂਲ ਦਾ ਵਿਦਿਅਕ ਖੇਤਰ ਵਿੱਚ ਅਹਿਮ ਯੋਗਦਾਨ ਹੈ। ਇਸ ਮੌਕੇ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ, ਗੁਰਲੀਨ ਕੌਰ ਏਸੀ ਜਨਰਲ, ਦੀਦਾਰ ਸਿੰਘ ਡੀਐੱਸਪੀ ਇੰਟੈਲੀਜੈਂਸ, ਸ਼ਾਮ ਸੁੰਦਰ ਡੀਐੱਸਪੀ ਬਲਾਚੌਰ, ਆਰਪੀ ਸਿੰਘ, ਸਾਬਕਾ ਪ੍ਰਧਾਨ ਟਿੰਕੂ ਘਈ, ਬਲਦੇਵ ਰਾਜ ਖੇਪੜ, ਪ੍ਰਿੰਸੀਪਲ ਮਾਨਸੀ ਤਿਆਗੀ ਅਤੇ ਅਜੈ ਮੰਗੂਪੁਰ ਆਦਿ ਪਤਵੰਤੇ ਮੌਜੂਦ ਸਨ। ਪ੍ਰਿੰਸੀਪਲ ਰਿਤੂ ਬੱਤਰਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੂੰਬਲਾ ਅਤੇ ਸੁਮਿਤ ਚੌਧਰੀ vs ਮੁੱਖ ਮਹਿਮਾਨ ਸ੍ਰੀ ਰੌੜੀ ਦਾ ਸਨਮਾਨ ਕੀਤਾ ਗਿਆ।

Advertisement
Advertisement
Show comments