ਟੇਬਲ ਟੈਨਿਸ ਦੇ ਅੰਡਰ-14 ਤੇ ਅੰਡਰ-19 ਵਰਗ ਵਿੱਚ ਅੰਮ੍ਰਿਤਸਰ ਜੇਤੂ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਗਏ 69ਵੇਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਅੱਜ ਸਮਾਪਤ ਹੋ ਗਏ। ਹਿੰਦੂ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਮੁੱਖ ਮਹਿਮਾਨ ਵੱਜੋਂ ਅਤੇ ਐਡਵੋਕੇਟ ਰਮੇਸ਼ ਕੁਮਾਰ ਅਤੇ ਸੀਐਸ ਲਾਇਲਪੁਰੀ ਵਿਸ਼ੇਸ਼ ਮਹਿਮਾਨਾਂ ਵੱਜੋਂ ਹਾਜ਼ਰ ਹੋਏ। ਮੁਕਾਬਲੇ ਦੇ ਆਖ਼ਰੀ ਦਿਨ ‘ਆਪ’ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਮੁੱਖ ਮਹਿਮਾਨ ਅਤੇ ਸਿੱਖਿਆ ਸ਼ਾਸਤਰੀ ਵਿਨੀਤਾ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਡੀ ਪੀ ਆਈ ਕੁਲਵਿੰਦਰ ਸਿੰਘ ਅਨੁਸਾਰ ਲੜਕੀਆਂ ਦੇ ਅੰਡਰ-14 ਵਰਗ ਵਿੱਚ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲੇ, ਪਟਿਆਲਾ ਦੂਜੇ, ਲੁਧਿਆਣਾ ਤੀਜੇ ਅਤੇ ਬਰਨਾਲਾ ਚੌਥੇ ਸਥਾਨ ’ਤੇ ਰਹੇ। ਅੰਡਰ-17 ਵਰਗ ਵਿੱਚ ਜ਼ਿਲ੍ਹਾ ਲੁਧਿਆਣਾ ਪਹਿਲੇ, ਸ੍ਰੀ ਅੰਮ੍ਰਿਤਸਰ ਸਾਹਿਬ ਦੂਜੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੀਜੇ ਅਤੇ ਫਿਰੋਜ਼ਪੁਰ ਚੌਥੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਅੰਡਰ-19 ਵਰਗ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ, ਲੁਧਿਆਣਾ ਦੂਜੇ, ਬਰਨਾਲਾ ਤੀਜੇ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਚੌਥੇ ਸਥਾਨ ’ਤੇ ਰਹੇ। ਅੰਤ ਵਿੱਚ ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਅਧਿਆਪਕਾ ਰਵਿੰਦਰ ਕੌਰ, ਸੁਮਨ ਬਾਲਾ, ਮੋਨਿਕਾ ਮਹਾਜਨ, ਹੈਡ ਮਾਸਟਰ ਰਵੀ ਕਾਂਤ, ਟੈਕਨੀਕਲ ਮੈਂਬਰ ਹਰੀਸ਼ ਕੁਮਾਰ, ਸੰਜੀਵ ਕੁਮਾਰ, ਮਨਦੀਪ ਸਿੰਘ, ਹਰਸਿਮਰਨਜੀਤ ਸਿੰਘ, ਸੁਮੇਸ਼ ਸ਼ਰਮਾ, ਮਾਸਟਰ ਭਜਨ ਦਾਸ, ਅਵਤਾਰ ਸਿੰਘ, ਅਸ਼ਵਨੀ ਕੁਮਾਰ ਕਥਲੌਰ ਆਦਿ ਹਾਜ਼ਰ ਸਨ।
