ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘਰ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜਿਆ

ਅੱਗ ਬੁਝਾਊ ਅਮਲੇ ਦੀ ਟੀਮ ਨੇ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਅਾ
Advertisement

ਸਵਰਨ ਪਾਰਕ ਦੇ ਨੇੜੇ ਸੋਮਵਾਰ ਰਾਤ ਕਰੀਬ ਸਾਢੇ ਅੱਠ ਵਜੇ ਘਰ ’ਚ ਜਗ ਰਹੀ ਜੋਤ ਕਾਰਨ ਅੱਗ ਲੱਗ ਗਈ ਅਤੇ ਕੁਝ ਹੀ ਮਿੰਟਾਂ ’ਚ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਦਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇਣ ਲੱਗਾ। ਅੱਗ ਦੌਰਾਨ ਇਲਾਕਾ ਨਿਵਾਸੀਆਂ ਨੇ ਘਰਾਂ ’ਚੋਂ ਬਾਲਟੀਆਂ ਨਾਲ ਪਾਣੀ ਭਰ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੂੰ ਜਾਣਕਾਰੀ ਦਿੱਤੀ ਅਤੇ ਘਟਨਾ ਵਾਲੀ ਥਾਂ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਦੋ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਲਾਕੇ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਘਰ ਵਿੱਚ ਮਾਂ ਅਤੇ ਉਸ ਦੀ ਧੀ ਮੌਜੂਦ ਸਨ ਕਿ ਉਸੇ ਦੌਰਾਨ ਮੰਦਰ ’ਚ ਜਗ ਰਹੀ ਜੋਤ ਕਾਰਨ ਅੱਗ ਲੱਗ ਗਈ। ਕੁਝ ਹੀ ਮਿੰਟਾਂ ਵਿੱਚ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਅੱਗ ਦਾ ਧੂੰਆਂ ਨਿਕਲਦਾ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਘਰਾਂ ਵਿੱਚੋਂ ਬਾਲਟੀਆਂ ਵਿੱਚ ਪਾਣੀ ਭਰ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਨੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਘਰ ਨੂੰ ਅੱਗ ਲੱਗੀ ਹੈ। ਉਹ ਮੌਕੇ ’ਤੇ ਪਹੁੰਚ ਕੇ ਟੀਮ ਸਣੇ ਅੱਗ ’ਤੇ ਕਾਬੂ ਪਾਉਣ ਵਿੱਚ ਜੁਟ ਗਏ। ਉਨ੍ਹਾਂ ਨੇ ਦੋ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਪਰ ਅੱਗ ’ਤੇ ਕਾਬੂ ਪਾਏ ਜਾਣ ਤੱਕ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਾ ਸੀ।

ਮੁਹੱਲਾ ਕੋੜਿਆ ਵਿੱਚ ਘਰ ਨੂੰ ਅੱਗ ਲੱਗੀ

Advertisement

ਫਗਵਾੜਾ (ਪੱਤਰ ਪ੍ਰੇਰਕ): ਇਥੋਂ ਦੇ ਮੁਹੱਲਾ ਕੋੜਿਆ ਵਿੱਚ ਧਾਰਮਿਕ ਕਮੇਟੀ ਫਗਵਾੜਾ ਦੇ ਕੋਆਰਡੀਨੇਟਰ ਡਾ. ਯੋਗੇਂਦਰ ਪਾਲ ਸ਼ਰਮਾ ਦੇ ਨਿਵਾਸ ਸਥਾਨ ਦੇ ਪੂਜਾ ਘਰ ’ਚ ਮੰਗਲਵਾਰ ਸ਼ਾਮ ਭਿਆਨਕ ਅੱਗ ਲੱਗ ਗਈ। ਅੱਗ ਨੇ ਕੀਮਤੀ ਸਾਮਾਨ ਨੂੰ ਤਬਾਹ ਕਰ ਦਿੱਤਾ, ਜਦਕਿ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦਾ ਪੁੱਤਰ ਨੂਤਨ ਸ਼ਰਮਾ ਵੀ ਝੁਲਸ ਗਿਆ। ਡਾ. ਸ਼ਰਮਾ ਨੇ ਦੱਸਿਆ ਕਿ ਨੂਤਨ ਨੇ ਪੂਜਾ ਸਥਾਨ ’ਚ ਜੋਤ ਜਗਾ ਕੇ ਪਹਿਲੀ ਮੰਜ਼ਿਲ ’ਤੇ ਆਪਣੇ ਕਮਰੇ ’ਚ ਚਲਾ ਗਿਆ ਸੀ। ਕੁਝ ਸਮੇਂ ਬਾਅਦ ਧੂੰਏਂ ਦੀ ਬਦਬੂ ਆਉਣ ਲੱਗੀ ਤੇ ਜਦੋਂ ਹੇਠਾਂ ਆਇਆ ਤਾਂ ਪੂਜਾ ਘਰ ਅੱਗ ਦੀ ਲਪੇਟ ’ਚ ਸੀ। ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਉਹ ਫਿਸਲ ਗਿਆ ਤੇ ਉਸਦੇ ਫਰੈਕਚਰ ਹੋ ਗਿਆ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਅੱਗ ਨਾਲ ਲੱਗਦਾ ਲੌਬੀ ਹਿੱਸਾ ਵੀ ਸੜ ਗਿਆ, ਜਿਸ ਨਾਲ ਘਰ ਦੀਆਂ ਸਾਰੀਆਂ ਫਰਨੀਚਰ ਸੈੱਟਾਂ, ਸੀਲਿੰਗ ਫੈਨ ਤੇ ਹੋਰ ਸਾਮਾਨ ਵੀ ਸੜ ਗਿਆ।

Advertisement
Show comments