ਕਤਲ ਮਾਮਲੇ ਵਿੱਚ ਸਾਰੇ ਮੁਲਜ਼ਮ ਗ੍ਰਿਫ਼ਤਾਰ
ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ
Advertisement
ਨਜ਼ਦੀਕੀ ਪਿੰਡ ਕਾਂਗਣਾ ਵਿੱਚ ਜਗਰਾਤੇ ਵਿੱਚ ਕਤਲ ਕੀਤੇ ਗਏ ਨੌਜਵਾਨ ਦੇ ਸਾਰੇੇ ਮੁਲਜ਼ਮ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਡੀ.ਐੱਸ.ਪੀ. (ਸ਼ਾਹਕੋਟ) ਉਂਕਾਰ ਸਿੰਘ ਬਰਾੜ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਸ੍ਰੀ ਬਰਾੜ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਉਰਫ ਰਾਜਾ ਵਾਸੀ ਕਾਂਗਣਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ 28 ਜੁਲਾਈ ਨੂੰ ਉਹ, ਉਸ ਦਾ ਭਰਾ ਕਰਨਦੀਪ ਉਰਫ ਨੰਦੂ ਤੇ ਤਾਏ ਦਾ ਲੜਕਾ ਅਰਸ਼ਦੀਪ ਸਿੰਘ, ਜਗਰਾਤੇ ਵਿੱਚ ਲੰਗਰ ਦੀ ਸੇਵਾ ਕਰ ਰਹੇ ਸਨ। 29 ਜੁਲਾਈ ਨੂੰ ਤੜਕੇ ਪੁਰਾਣੀ ਰੰਜਿਸ਼ ਕਾਰਨ ਅਭਿਸ਼ੇਕ ਘਾਰੂ ਉਰਫ ਅਭੀ ਉਰਫ ਕੀੜਾ, ਗੁਰਪ੍ਰੀਤ ਸਿੰਘ ਉਰਫ ਕਾਲੂ, ਅਨਮੋਲਪ੍ਰੀਤ ਸਿੰਘ ਵਾਸੀਆਨ ਕਾਂਗਣਾ ਅਤੇ ਵਿਸ਼ਾਲ ਉਰਫ ਭੋਲਾ ਵਾਸੀ ਈਸੇਵਾਨ ਨੇ ਨੰਦੂ ਫੁੱਪਰ ’ਤੇ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਡੀ.ਐੱਸ.ਪੀ ਨੇ ਦੱਸਿਆ ਕਿ ਨੰਦੂ ਦੀ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਇਲਾਜ ਦੌਰਾਨ 6 ਅਗਸਤ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਕਤਲ ਕੀਤੇ ਨੌਜਵਾਨ ਦੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛ ਗਿੱਛ ਕਰਨ ਲਈ ਪੁਲੀਸ ਰਿਮਾਂਡ ਹਾਸਿਲ ਕੀਤਾ ਜਾਵੇਗਾ।
Advertisement
Advertisement