ਕਾਲਜ ’ਚ ਏਅਰ ਫੋਰਸ ਡੇਅ ਮਨਾਇਆ
ਇੱਥੇ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ (ਬੀ.ਐਡ) ਆਫ ਐਜੂਕੇਸ਼ਨ ਦਸੂਹਾ ਵਿੱਚ ਭਾਰਤੀ ਹਵਾਈ ਸੈਨਾ ਦੇ ਬਲਿਦਾਨ ਨੂੰ ਸਲਾਮ ਕਰਦਿਆ ‘ਏਅਰ ਫੋਰਸ ਡੇਅ’ ਮਨਾਇਆ ਗਿਆ। ਸਮਾਰੋਹ ਦੀ ਅਗਵਾਈ ਪ੍ਰਿੰਸੀਪਲ ਸੰਦੀਪ ਬੋਸਕੇ ਨੇ ਕੀਤੀ। ਵਿਦਿਆਰਥੀਆਂ ਨੇ ਭਾਸ਼ਣ, ਕਵਿਤਾਵਾਂ, ਪ੍ਰਸੰਗਾਂ ਅਤੇ ਡਾਕੂਮੈਂਟਰੀ ਰਾਹੀਂ...
Advertisement
ਇੱਥੇ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ (ਬੀ.ਐਡ) ਆਫ ਐਜੂਕੇਸ਼ਨ ਦਸੂਹਾ ਵਿੱਚ ਭਾਰਤੀ ਹਵਾਈ ਸੈਨਾ ਦੇ ਬਲਿਦਾਨ ਨੂੰ ਸਲਾਮ ਕਰਦਿਆ ‘ਏਅਰ ਫੋਰਸ ਡੇਅ’ ਮਨਾਇਆ ਗਿਆ। ਸਮਾਰੋਹ ਦੀ ਅਗਵਾਈ ਪ੍ਰਿੰਸੀਪਲ ਸੰਦੀਪ ਬੋਸਕੇ ਨੇ ਕੀਤੀ। ਵਿਦਿਆਰਥੀਆਂ ਨੇ ਭਾਸ਼ਣ, ਕਵਿਤਾਵਾਂ, ਪ੍ਰਸੰਗਾਂ ਅਤੇ ਡਾਕੂਮੈਂਟਰੀ ਰਾਹੀਂ ਭਾਰਤੀ ਹਵਾਈ ਸੈਨਾ ਦੇ ਇਤਿਹਾਸ, ਸੇਵਾ ਅਤੇ ਬਲਿਦਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਤੇਜਸ ਦਾ ਸੁੰਦਰ ਮਾਡਲ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਖਿੱਚ ਦਾ ਕੇਂਦਰ ਬਣਿਆ। ਸਮਾਗਮ ਦੇ ਇੰਚਾਰਜ ਅਸਿਸਟੈਂਟ ਪ੍ਰੋ. ਸੀਮਾ ਰਾਣੀ ਅਤੇ ਅਸਿਸਟੈਂਟ ਪ੍ਰੋ. ਰਾਜ ਕੁਮਾਰ ਸਨ। ਮੰਚ ਸੰਚਾਲਨ ਨੇਹਾ ਰਾਣੀ ਨੇ ਕੀਤਾ। ਕਾਲਜ ਪ੍ਰਬੰਧਕਾਂ, ਮੈਂਟਰ ਡਾ. ਵਰਿੰਦਰ ਕੌਰ ਅਤੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਨੇ ਸੰਬੋਧਨ ਕੀਤਾ।
Advertisement
Advertisement