ਪ੍ਰਸ਼ਾਸਨ ਨੇ ਮੰਡਾਲਾ ਛੰਨਾ ਨੇੜੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਫ਼ੌਜ ਬੁਲਾਈ
‘ਪੰਜਾਬੀ ਟ੍ਰਿਬਿਊਨ’ ਵਿੱਚ ‘ਦਰਿਆ ਦੇ ਬਦਲੇ ਵਹਿਣ ਨੇ ਬੰਨ੍ਹ ਨੂੰ ਲਾਈ ਢਾਹ’ ਦੇ ਸਿਰਲੇਖ ਹੇਠ ਛਪੀ ਖ਼ਬਰ ਦਾ ਉਸ ਵੇਲੇ ਅਸਰ ਦੇਖਣ ਨੂੰ ਮਿਲਿਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਫ਼ੌਜ ਸੱਦੀ। ਜ਼ਿਕਰਯੋਗ ਹੈ ਕਿ ਬਲਾਕ ਲੋਹੀਆਂ...
Advertisement
‘ਪੰਜਾਬੀ ਟ੍ਰਿਬਿਊਨ’ ਵਿੱਚ ‘ਦਰਿਆ ਦੇ ਬਦਲੇ ਵਹਿਣ ਨੇ ਬੰਨ੍ਹ ਨੂੰ ਲਾਈ ਢਾਹ’ ਦੇ ਸਿਰਲੇਖ ਹੇਠ ਛਪੀ ਖ਼ਬਰ ਦਾ ਉਸ ਵੇਲੇ ਅਸਰ ਦੇਖਣ ਨੂੰ ਮਿਲਿਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਫ਼ੌਜ ਸੱਦੀ।
ਜ਼ਿਕਰਯੋਗ ਹੈ ਕਿ ਬਲਾਕ ਲੋਹੀਆਂ ਖਾਸ ਦੇ ਪਿੰਡ ਮੰਡਾਲਾ ਛੰਨਾ ਦੇ ਨਜ਼ਦੀਕ ਦਰਿਆ ਦੇ ਉੱਤਰ ਰਹੇ ਪਾਣੀ ਨੇ ਬੰਨ੍ਹ ਨੂੰ ਜਬਰਦਸਤ ਢਾਹ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੇ ਖ਼ੁਦ ਹੀ ਬੰਨ੍ਹ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ ਹੋਇਆ ਸੀ। ਪਾਣੀ ਨੇ ਪਿੰਡ ਦੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਸੀ। ‘ਪੰਜਾਬੀ ਟ੍ਰਿਬਿਊਨ’ ’ਚ ਛਪੀ ਖ਼ਬਰ ਮਗਰੋਂ ਡੀ ਸੀ ਜਲੰਧਰ ਹਿਮਾਂਸ਼ੂ ਅਗਰਵਾਲ, ਏ ਡੀ ਸੀ ਜਸਬੀਰ ਸਿੰਘ, ਐੱਸ ਡੀ ਐੱਮ ਸ਼ਾਹਕੋਟ ਸ਼ੁਭੀ ਆਂਗਰਾ ਅਤੇ ਡੀ ਐੱਸ ਪੀ ਓਂਕਾਰ ਸਿੰਘ ਬਰਾੜ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਬੰਨ੍ਹ ’ਤੇ ਪਹੁੰਚ ਗਏ।
Advertisement
ਪਾਣੀ ਦੇ ਵਹਿਣ ਕਾਰਨ ਇੱਥੇ ਬਣ ਰਹੀ ਖ਼ਤਰਨਾਕ ਸਥਿਤੀ ਨੂੰ ਦੇਖਦਿਆਂ ਬੰਨ੍ਹ ਮਜ਼ਬੂਤ ਕਰਨ ਲਈ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਫ਼ੌਜ ਸੱਦਣੀ ਪਈ। ਫ਼ੌਜ ਵੱਲੋਂ ਮੋਰਚਾ ਸੰਭਾਲ ਲੈਣ ਤੋਂ ਬਾਅਦ ਬੰਨ੍ਹ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਕਾਰਜ ਵਿੱਚ ਤੇਜ਼ੀ ਆ ਗਈ ਹੈ।
Advertisement