ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਪੂਰਥਲਾ ਦੇ ਬੰਨ੍ਹਾਂ ਦਾ ਦੌਰਾ

ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਚੌਕਸੀ ਤਹਿਤ ਕੰਮ ਜਾਰੀ
ਕਪੂਰਥਲਾ ਖਿਜਰਪੁਰ ਵਿੱਚ ਬੰਨ੍ਹ ਉੱਪਰ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ।
Advertisement

ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਡਵਾਂਸ ਬੰਨ੍ਹਾਂ ਦੀ ਸੁਰੱਖਿਆ ਲਈ ਲਗਾਤਾਰ ਨਿਗਰਾਨੀ ਰੱਖਣ ਦੇ ਨਾਲ-ਨਾਲ ਕੁਝ ਕਮਜ਼ੋਰ ਥਾਵਾਂ ਉੱਪਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੱਥਰ ਤੇ ਪੱਕੀ ਮਿੱਟੀ ਦੇ ਭਰੇ ਬੋਰੇ ਲਾਉਣ ਦਾ ਕੰਮ ਜਾਰੀ ਹੈ।

ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਵੱਲੋਂ ਖਿਜਰਪੁਰ ਵਿੱਚ ਐਡਵਾਂਸ ਬੰਨ੍ਹ ’ਤੇ ਕਰਵਾਏ ਜਾ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹਤਿਆਤ ਵਜੋਂ ਸਾਰੇ ਬੰਨ੍ਹਾਂ ਉੱਪਰ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਰਾਤ ਵੇਲੇ ਵੀ (ਘੱਟੋ ਘੱਟ ਐੱਸਡੀਓ ਪੱਧਰ) ਦੀ ਅਗਵਾਈ ਹੇਠ ਗਸ਼ਤ ਕਰਨ ਦੇ ਹੁਕਮ ਹਨ।

Advertisement

ਉਨ੍ਹਾਂ ਦੱਸਿਆ ਕਿ ਪੌਂਗ ਡੈਮ ਤੋਂ ਬਿਆਸ ’ਚ ਪਾਣੀ ਛੱਡੇ ਜਾਣ ਤੇ ਬਿਆਸ ਦਰਿਆ ਦੇ ਕੈਚਮੈਂਟ ਖੇਤਰ ’ਚ ਪੈਂਦੇ ਚੋਆਂ ਤੇ ਬਰਸਾਤੀ ਨਾਲਿਆਂ ਰਾਹੀਂ ਆ ਰਹੇ ਪਾਣੀ ਬਾਰੇ ਡਰੇਨੇਜ਼ ਵਿਭਾਗ ਵਲੋਂ ਹਰ ਘੰਟੇ ਅਪਡੇਟ ਕੀਤੀ ਜਾ ਰਹੀ ਹੈ। ਡਰੇਨੇਜ਼ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਨੇ ਦੱਸਿਆ ਕਿ ਖਿਜ਼ਰਪੁਰ ਨੇਡੇ ਐਡਵਾਂਸ ਬੰਨ੍ਹ ’ਤੇ ਮਿੱਟੀ ਦੇ ਬੋਰੇ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਪੱਥਰ ਦੇ ਕਰੇਟ ਬਣਾ ਕੇ ਕੰਢਿਆਂ ’ਤੇ ਲਗਾਉਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

Advertisement