ਚਾਲੂ ਭੱਠੀ, ਲਾਹਣ ਤੇ ਸ਼ਰਾਬ ਬਰਾਮਦ
ਥਾਣਾ ਵੈਰੋਵਾਲ ਅਤੇ ਚੋਹਲਾ ਸਾਹਿਬ ਦੀ ਪੁਲੀਸ ਨੇ ਇਲਾਕੇ ਅੰਦਰ ਦੋ ਥਾਵਾਂ ’ਤੇ ਛਾਪੇ ਮਾਰ ਕੇ ਚਾਲੂ ਭੱਠੀ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ| ਥਾਣਾ ਚੋਹਲਾ ਸਾਹਿਬ ਦੇ ਏ ਐੱਸ ਆਈ ਹਰਦੀਪ ਸਿੰਘ ਨੇ...
Advertisement
ਥਾਣਾ ਵੈਰੋਵਾਲ ਅਤੇ ਚੋਹਲਾ ਸਾਹਿਬ ਦੀ ਪੁਲੀਸ ਨੇ ਇਲਾਕੇ ਅੰਦਰ ਦੋ ਥਾਵਾਂ ’ਤੇ ਛਾਪੇ ਮਾਰ ਕੇ ਚਾਲੂ ਭੱਠੀ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ| ਥਾਣਾ ਚੋਹਲਾ ਸਾਹਿਬ ਦੇ ਏ ਐੱਸ ਆਈ ਹਰਦੀਪ ਸਿੰਘ ਨੇ ਪਿੰਡ ਜੌਨੇਕੇ ਵਿੱਚੋਂ 50,000 ਲਿਟਰ ਲਾਹਣ ਅਤੇ 50 ਲਿਟਰ ਸ਼ਰਾਬ ਬਰਾਮਦ ਕੀਤੀ| ਇਸ ਦੌਰਾਨ ਸ਼ਰਾਬ ਕੱਢਦੇ ਹੋਏ ਗੋਰਾ ਸਿੰਘ, ਸੁਨੀਲ ਕੁਮਾਰ ਅਤੇ ਹੋਰ ਅਣਪਛਾਤੇ ਮੌਕੇ ਤੋਂ ਫ਼ਰਾਰ ਹੋ ਗਏ| ਥਾਣਾ ਵੈਰੋਵਾਲ ਦੇ ਏ ਐੱਸ ਆਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਨੇ ਮੰਡ ਇਲਾਕੇ ਦੇ ਪਿੰਡ ਗਗੜੇਵਾਲ ਦੇ ਦਰਿਆ ਕਿਨਾਰਿਓਂ ਚਾਲੂ ਭੱਠੀ, 400 ਲਿਟਰ ਲਾਹਣ ਅਤੇ 7125 ਐਮ ਐਲ ਸ਼ਰਾਬ ਬਰਾਮਦ ਕੀਤੀ| ਪੁਲੀਸ ਨੇ ਸੁਨੀਲ ਸਿੰਘ ਸ਼ੀਲਾ ਤੇ ਮਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਹਾਲੇ ਫ਼ਰਾਰ ਹਨ।
Advertisement
Advertisement
