ਨਗਰ ਸੁਧਾਰ ਟਰੱਸਟ ਵੱਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਨਗਰ ਸੁਧਾਰ ਟਰੱਸਟ ਨੇ ਟਰੱਸਟ ਦੀ ਜ਼ਮੀਨ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ। ਫੀਲਡ ਸਟਾਫ਼ ਨੇ ਕਾਰਵਾਈ ਕਰਦਿਆਂ ਟਰੱਸਟ ਦੀ ਸਕੀਮ ਨੰਬਰ 10, ਸਕੀਮ ਨੰਬਰ-11 ਸੰਤ ਹਰਚੰਦ ਸਿੰਘ ਲੋਗੋਂਵਾਲ ਨਗਰ ਵਿੱਚ ਸੜਕਾਂ, ਗਲਿਆਰਿਆਂ ਅਤੇ ਗਰੀਨ ਬੈਲਟਾਂ ’ਚ ਕੀਤੇ ਕਬਜ਼ਿਆਂ ਨੂੰ...
Advertisement
ਨਗਰ ਸੁਧਾਰ ਟਰੱਸਟ ਨੇ ਟਰੱਸਟ ਦੀ ਜ਼ਮੀਨ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ। ਫੀਲਡ ਸਟਾਫ਼ ਨੇ ਕਾਰਵਾਈ ਕਰਦਿਆਂ ਟਰੱਸਟ ਦੀ ਸਕੀਮ ਨੰਬਰ 10, ਸਕੀਮ ਨੰਬਰ-11 ਸੰਤ ਹਰਚੰਦ ਸਿੰਘ ਲੋਗੋਂਵਾਲ ਨਗਰ ਵਿੱਚ ਸੜਕਾਂ, ਗਲਿਆਰਿਆਂ ਅਤੇ ਗਰੀਨ ਬੈਲਟਾਂ ’ਚ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ। ਡਾ. ਅੰਬੇਦਕਰ ਨਗਰ ਵਿੱਚ ਹਰੀ ਪੱਟੀ ’ਤੇ ਚਾਦਰਾਂ ਪਾ ਕੇ ਬਣਾਈ ਰਸੋਈ ਨੂੰ ਹਟਾਇਆ ਗਿਆ। ਇਸੇ ਤਰ੍ਹਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਨਗਰ ਵਿੱਚ ਖਾਣ ਪੀਣ ਦੀਆਂ ਵਸਤਾਂ ਦੀ ਦੁਕਾਨ ’ਤੇ ਕੀਤਾ ਕਬਜ਼ਾ ਹਟਾਇਆ ਗਿਆ।
ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਆਮ ਲੋਕਾਂ ਤੇ ਨੇੜਲੇ ਦੁਕਾਨਦਾਰਾਂ ਤੋਂ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਦੁਕਾਨਾਂ ਦੇ ਬਾਹਰ ਤੇ ਸੜਕਾਂ ’ਤੇ ਵਾਹਨ ਖੜ੍ਹੇ ਕਰ ਕੇ ਕੁਝ ਸਮਾਜ ਵਿਰੋਧੀ ਅਨਸਰ ਸ਼ਰਾਬ ਤੇ ਮੀਟ ਦਾ ਸੇਵਨ ਕਰਦੇ ਹਨ ਜਿਨ੍ਹਾਂ ਕਰਕ ਪਰਿਵਾਰ ਨਾਲ ਇਨ੍ਹਾਂ ਥਾਵਾਂ ਤੋਂ ਨਿਕਲਣਾ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਜਨਤਕ ਹਿੱਤ ਵਿਚ ਕਾਰਵਾਈ ਕਰਦਿਆਂ ਪਹਿਲਾਂ ਗੈਰ ਕਾਨੂੰਨੀ ਕਬਜ਼ਿਆਂ ਬਾਰੇ ਸਬੰਧਤ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਗਏ ਪਰ ਜਦੋਂ ਉਨ੍ਹਾਂ ਨੇ ਕਬਜ਼ੇ ਨਹੀਂ ਹਟਾਏ ਤਾਂ ਟਰੱਸਟ ਨੂੰ ਕਾਰਵਾਈ ਕਰਨੀ ਪਈ। ਉਨ੍ਹਾਂ ਕਿਹਾ ਕਿ ਟਰੱਸਟ ਦੀਆਂ ਸਕੀਮਾਂ ’ਚ ਹੋਰ ਵੀ ਜਿਨ੍ਹਾਂ ਵਿਅਕਤੀਆਂ ਨੇ ਕਬਜ਼ੇ ਕੀਤੇ ਹੋਏ ਹਨ, ਉਹ ਆਪਣੇ ਪੱਧਰ ’ਤੇ ਇਨ੍ਹਾਂ ਨੂੰ ਹਟਾ ਲੈਣ ਨਹੀਂ ਤਾਂ ਟਰੱਸਟ ਵੱਲੋਂ ਕਾਰਵਾਈ ਕੀਤੀ ਜਾਵੇਗੀ।
Advertisement
Advertisement