ਰੇਹਡ਼ੀ ਵਾਲੇ ’ਤੇ ਗਰਮ ਤੇਲ ਪਾਉਣ ਵਾਲੇ ਮੁਲਜ਼ਮ ਕਾਬੂ
ਪੱਤਰ ਪ੍ਰੇਰਕ ਜਲੰਧਰ, 2 ਜੁਲਾਈ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਚੁਗਿੱਟੀ ਵਿਖੇ ਬੀਤੀ 29 ਜੂਨ ਨੂੰ ਬਰਗਰ ਦੀ ਰੇਹਡ਼ੀ ਲਾਉਣ ਵਾਲੇ ਇਕ ਵਿਅਕਤੀ, ਉਸ ਦੇ ਲਡ਼ਕੇ ਤੇ ਉਸ ਦੇ ਸਾਲੇ ’ਤੇ ਗਰਮ ਤੇਲ ਪਾਉਣ ਦੇ ਮਾਮਲੇ ’ਚ ਨਾਮਜ਼ਦ ਕੀਤੇ...
Advertisement
ਪੱਤਰ ਪ੍ਰੇਰਕ
ਜਲੰਧਰ, 2 ਜੁਲਾਈ
Advertisement
ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਚੁਗਿੱਟੀ ਵਿਖੇ ਬੀਤੀ 29 ਜੂਨ ਨੂੰ ਬਰਗਰ ਦੀ ਰੇਹਡ਼ੀ ਲਾਉਣ ਵਾਲੇ ਇਕ ਵਿਅਕਤੀ, ਉਸ ਦੇ ਲਡ਼ਕੇ ਤੇ ਉਸ ਦੇ ਸਾਲੇ ’ਤੇ ਗਰਮ ਤੇਲ ਪਾਉਣ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਤਿੰਨ ਮੁਲਜਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਹੀਰਾ ਲਾਲ ਪੁੱਤਰ ਜੀਤ ਰਾਮ ਵਾਸੀ ਏਕਤਾ ਨਗਰ ਚੁਗਿੱਟੀ ਅਤੇ ਸਰਬਜੀਤ ਸਿੰਘ ਬੱਲੂ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਵਾਲਮੀਕੀ ਚੁਗਿੱਟੀ, ਹਰਦੀਪ ਸਿੰਘ ਉਰਫ ਟੀਟੂ ਪੁੱਤਰ ਗੁਰਦਾਸ ਰਾਮ ਵਾਸੀ ਚੁਗਿੱਟੀ ਵਜੋਂ ਹੋਈ ਹੈ। ਜਿਨ੍ਹਾਂ ਨੂੰ ਕਾਬੂ ਕਰ ਕੇ ਪੁਲੀਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
Advertisement