ਦੋ ਦੁਕਾਨਾਂ ਤੋਂ ਏਸੀ ਦੇ ਕੰਪਰੈਸਰ ਚੋਰੀ
ਸਥਾਨਕ ਮਾਡਲ ਥਾਣਾ ਤੋਂ ਕੁਝ ਹੀ ਦੂਰੀ ’ਤੇ ਸਥਿਤ ਦੋ ਦੁਕਾਨਾਂ ਤੋਂ ਏਸੀ ਦੇ ਕੰਪਰੈਸਰ ਚੋਰੀ ਹੋ ਗਏ। ਪੀੜਤ ਦੁਕਾਨਦਾਰ ਦੀਪਕ ਗੁਪਤਾ ਵਾਸੀ ਕਰਤਾਰ ਨਗਰ ਸ਼ਾਹਕੋਟ ਨੇ ਦੱਸਿਆ ਕਿ ਮਲਸੀਆਂ ਰੋਡ ’ਤੇ ਸਥਿਤ ਉਨ੍ਹਾਂ ਦੀ ਦੁਕਾਨ ਦੀ ਛੱਤ ’ਤੋਂ ਏਸੀ...
Advertisement
ਸਥਾਨਕ ਮਾਡਲ ਥਾਣਾ ਤੋਂ ਕੁਝ ਹੀ ਦੂਰੀ ’ਤੇ ਸਥਿਤ ਦੋ ਦੁਕਾਨਾਂ ਤੋਂ ਏਸੀ ਦੇ ਕੰਪਰੈਸਰ ਚੋਰੀ ਹੋ ਗਏ। ਪੀੜਤ ਦੁਕਾਨਦਾਰ ਦੀਪਕ ਗੁਪਤਾ ਵਾਸੀ ਕਰਤਾਰ ਨਗਰ ਸ਼ਾਹਕੋਟ ਨੇ ਦੱਸਿਆ ਕਿ ਮਲਸੀਆਂ ਰੋਡ ’ਤੇ ਸਥਿਤ ਉਨ੍ਹਾਂ ਦੀ ਦੁਕਾਨ ਦੀ ਛੱਤ ’ਤੋਂ ਏਸੀ ਦੇ ਬਾਹਰੀ ਯੂਨਿਟ ’ਚੋਂ ਕੋਈ ਏਸੀ ਦਾ ਕੰਪਰੈਸਰ ਚੋਰੀ ਕਰ ਕੇ ਲੈ ਗਿਆ ਹੈ। ਆਰਿਫ ਇਕਬਾਲ ਵਾਸੀ ਜਲੰਧਰ ਨੇ ਦੱਸਿਆ ਕਿ ਮਲਸੀਆਂ ਰੋਡ ’ਤੇ ਉਨ੍ਹਾਂ ਦੀ ਡਾਕ ਘਰ ਤੇ ਬੈਕਾਂ ਦੇ ਸਾਹਮਣੇ ਨੈਸ਼ਨਲ ਆਈ ਕੇਅਰ ਸੈਂਟਰ ਦੀ ਦੁਕਾਨ ਹੈ। ਉਨ੍ਹਾਂ ਦੀ ਦੁਕਾਨ ਦੀ ਛੱਤ ਉੱਪਰ ਲੱਗੇ ਏਸੀ ਦੇ ਬਾਹਰੀ ਯੂਨਿਟ ’ਚੋਂ ਕੰਪਰੈਸਰ ਚੋਰੀ ਹੋ ਗਿਆ ਹੈ। ਪੀੜਤਾਂ ਨੇ ਦੱਸਿਆ ਕਿ ਇਸ ਸਬੰਧੀ ਸ਼ਾਹਕੋਟ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰੇ।
Advertisement
Advertisement