‘ਆਪ’ ਦੇ ਜ਼ਿਲ੍ਹਾ ਪ੍ਰਧਾਨ ਨੇ ਸਮੱਸਿਆਵਾਂ ਸੁਣੀਆਂ
ਆਜ਼ਾਦ ਪ੍ਰੈੱਸ ਐਂਡ ਵੈੱਲਫੇਅਰ ਕਲੱਬ ਬਲਾਚੌਰ ਦੀ ਮੀਟਿੰਗ ਕਲੱਬ ਦੇ ਚੇਅਰਮੈਨ ਸਤੀਸ਼ ਸ਼ਰਮਾ ਦੀ ਪ੍ਰਧਾਨ ਹੇਠ ਹੋਈ। ਇਸ ਮੌਕੇ ਵਿਸ਼ੇਸ ਤੌਰ ’ਤੇ ਪੁੱਜੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਨੇ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਾਉਣ ਦਾ ਵਾਅਦਾ ਕੀਤਾ। ਉਨ੍ਹਾਂ ਪ੍ਰੈੱਸ ਕਲੱਬ ਦੀ ਆਰਥਿਕ ਮਦਦ ਵੀ ਕੀਤੀ ਗਈ ਅਤੇ ਕਲੱਬ ਲਈ ਬਣਦੀ ਕਿਸੇ ਯੋਗ ਜਗ੍ਹਾ ’ਤੇ ਦਫ਼ਤਰ ਲਈ ਕਮਰਾ ਅਲਾਟ ਕਰਾਉਣ ਅਤੇ ਹੋਰ ਸਮੱਸਿਆਵਾਂ ਹੱਲ ਕਰਾਉਣ ਦਾ ਵਾਅਦਾ ਵੀ ਕੀਤਾ ਗਿਆ। ਅਖੀਰ ਵਿੱਚ ਕਲੱਬ ਦੇ ਚੇਅਰਮੈਨ ਸਤੀਸ਼ ਸ਼ਰਮਾ ਨੇ ਕਲੱਬ ਦੇ ਰਜਿਸਟਰ ਹੋਣ ਬਾਰੇ, ਕਰੋਨਾ ਕਾਲ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੀਆਂ ਸਮਾਜ ਭਲਾਈ ਦੇ ਖੇਤਰ ਵਿੱਚ ਕੀਤੀਆਂ ਗਤੀਵਿਧੀਆਂ ਤੋਂ ਵੀ ਜਾਣੂ ਕਰਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ ਹੈਪੀ ਰਾਣਾ, ਮੀਤ ਪ੍ਰਧਾਨ ਸ਼ਾਮ ਲਾਲ, ਜਨਰਲ ਸਕੱਤਰ ਤਜਿੰਦਰ ਜੋਤ, ਖ਼ਜ਼ਾਨਚੀ ਜਗਤਾਰ ਸਿੰਘ, ਮੀਤ ਖ਼ਜ਼ਾਨਚੀ ਉਮੇਸ ਜੋਸ਼ੀ, ਰਾਮ ਲਾਲ, ਸੁਖਦੇਵ ਸਿੰਘ ਪਨੇਸਰ, ਅਨਮੋਲ ਸਿੰਘ ਅਤੇ ਜਸਵਿੰਦਰ ਸਿੰਘ ਬੈਂਸ ਮੌਜੂਦ ਸਨ।
