ਤਲਵਾੜਾ ਦਾ ਨੌਜਵਾਨ ਬਣਿਆ ਫ਼ੌਜ ’ਚ ਲੈਫਟੀਨੈਂਟ
ਦੀਪਕ ਠਾਕੁਰ ਤਲਵਾੜਾ, 8 ਜੂਨ ਇਥੇ ਨੇੜਲੇ ਪਿੰਡ ਟੋਹਲੂ ਦਾ ਬਿਕਰਮ ਸ਼ਰਮਾ ਭਾਰਤੀ ਫ਼ੌਜ ਵਿਚ ਕਮਿਸ਼ਨ ਲੈ ਕੇ ਲੈਫਟੀਨੈਂਟ ਬਣਿਆ ਹੈ। ਇਸ ਸਬੰਧੀ ਪਿਤਾ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਬਿਕਰਮ ਸ਼ਰਮਾ ਨੇ ਪਬਲਿਕ ਹਾਈ ਸਕੂਲ ਬਰਿੰਗਲੀ ਤੋਂ ਸਾਲ 2005 ਵਿਚ...
Advertisement
ਦੀਪਕ ਠਾਕੁਰ
ਤਲਵਾੜਾ, 8 ਜੂਨ
Advertisement
ਇਥੇ ਨੇੜਲੇ ਪਿੰਡ ਟੋਹਲੂ ਦਾ ਬਿਕਰਮ ਸ਼ਰਮਾ ਭਾਰਤੀ ਫ਼ੌਜ ਵਿਚ ਕਮਿਸ਼ਨ ਲੈ ਕੇ ਲੈਫਟੀਨੈਂਟ ਬਣਿਆ ਹੈ। ਇਸ ਸਬੰਧੀ ਪਿਤਾ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਬਿਕਰਮ ਸ਼ਰਮਾ ਨੇ ਪਬਲਿਕ ਹਾਈ ਸਕੂਲ ਬਰਿੰਗਲੀ ਤੋਂ ਸਾਲ 2005 ਵਿਚ ਦਸਵੀਂ ਪਾਸ ਕੀਤੀ ਸੀ। ਸਾਲ 2007 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਤੋਂ ਬਾਰ੍ਹਵੀਂ ਕੀਤੀ ਅਤੇ 2008 ਵਿਚ ਭਾਰਤੀ ਫ਼ੌਜ ਵਿਚ ਬਤੌਰ ਜੇਸੀਓ ਸਿਗਨਲ ਭਰਤੀ ਹੋਇਆ ਅਤੇ ਹੁਣ ਕਮਿਸ਼ਨ ਲੈਕੇ ਲੈਫਟੀਨੈਂਟ ਬਣਿਆ ਹੈ। ਬਿਕਰਮ ਸ਼ਰਮਾ ਦੀ ਕਾਮਯਾਬੀ ਨੇ ਪਿੰਡ ਅਤੇ ਕੰਢੀ ਖੇਤਰ ਦਾ ਮਾਣ ਵਧਾਇਆ ਹੈ। ਬਿਕਰਮ ਸ਼ਰਮਾ ਦੇ ਪਿਤਾ ਅੱਡਾ ਅੰਬੀ (ਤਲਵਾੜਾ) ਵਿਖੇ ਆਟਾ ਚੱਕੀ ਚਲਾਉਂਦੇ ਅਤੇ ਮਾਤਾ ਘਰੇਲੂ ਸੁਆਣੀ ਹੈ।
Advertisement